ਪੰਜਾਬ ਨੈਸ਼ਨਲ ਬੈਂਕ ਟਿੱਬਾ, ਨਹਿਰੂ ਯੁਵਾ ਕੇਂਦਰ ਕਪੂਰਥਲਾ ਅਤੇ ਮਾਤਾ ਹਰ ਕੌਰ ਸਕਾਲਰਸ਼ਿਪ ਦੇ ਸੰਚਾਲਕਾਂ ਵੱਲੋਂ ਸਾਂਝੇ ਰੂਪ ਵਿੱਚ ਸਰਕਾਰੀ ਹਾਈ ਸਕੂਲ ਵਿੱਚ ਕਰਵਾਇਆ ਗਿਆ ਸਮਾਗਮ *

10

ਪੰਜਾਬ ਨੈਸ਼ਨਲ ਬੈਂਕ ਟਿੱਬਾ, ਨਹਿਰੂ ਯੁਵਾ ਕੇਂਦਰ ਕਪੂਰਥਲਾ ਅਤੇ ਮਾਤਾ ਹਰ ਕੌਰ ਸਕਾਲਰਸ਼ਿਪ ਦੇ ਸੰਚਾਲਕਾਂ ਵੱਲੋਂ ਸਾਂਝੇ ਰੂਪ ਵਿੱਚ ਇੱਕ ਛੋਟਾ ਜਿਹਾ ਪ੍ਰੰਤੂ ਬੜਾ ਹੀ ਪ੍ਰਭਾਵਸ਼ਾਲੀ ਫੰਕਸ਼ਨ ਮਿਤੀ 02 ਅਕਤੂਬਰ 2012 ਦਿਨ ਮੰਗਲਵਾਰ ਨੂੰ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿਖੇ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਨੈਸ਼ਨਲ ਬੈਂਕ ਟਿੱਬਾ ਵੱਲੋਂ ਸਕੂਲ ਲਈ 10 ਪੱਖੇ ਅਤੇ ਵਿਦਿਆਰਥੀਆਂ 40 ਸਕੂਲ ਬੈਗ ਵੰਡੇ ਗਏ। ਹਰ ਸਾਲ ਦੀ ਤਰਾਂ ਪ੍ਰੋ.ਕੁਲਵੰਤ ਸਿੰਘ ਥਿੰਦ ਅਤੇ ਸੁਰਿੰਦਰ ਸਿੰਘ ਥਿੰਦ ਕਨੇਡਾ ਵਾਸੀ ਵੱਲੋਂ ਆਪਣੀ ਮਾਤਾ ਹਰ ਕੌਰ ਦੀ ਯਾਦ ਵਿੱਚ 10ਵੀਂ ਅਤੇ 9ਵੀਂ ਜਮਾਤ ਵਿੱਚੋਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ 10000/-ਰੁਪਏ ਦੀ ਸਕਾਲਰਸ਼ਿਪ ਵੰਡੀ ਗਈ। ਨਹਿਰੂ ਯੁਵਾ ਕੇਂਦਰ ਕਪੂਰਥਲਾ ਦੇ ਮੈਂਬਰਾਂ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ ਪ੍ਰਦਾਨ ਕਰਕੇ ਉਤਸ਼ਾਹਤ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਗੁਰਚਰਨ ਸਿੰਘ ਜੀ ਦਮਦਮਾ ਸਾਹਿਬ ਵਾਲੇ, ਸਰਪੰਚ ਸਾਧੂ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ, ਸਾਬਕਾ ਸਰਪੰਚ ਇੰਦਰਜੀਤ ਸਿੰਘ ਬਜਾਜ, ਮੈਂਬਰ ਪੰਚਾਇਤ ਕਰਮਜੀਤ ਸਿੰਘ, ਮੈਂਬਰ ਪੰਚਾਇਤ ਬਿਕਰਮ ਸਿੰਘ, ਮੈਂਬਰ ਪੰਚਾਇਤ ਸਵਰਨ ਸਿੰਘ ਮੋਮੀ, ਮੈਂਬਰ ਪੰਚਾਇਤ ਬਲਵਿੰਦਰ ਸਿੰਗ ਮੋਮੀ, ਸੂਬੇਦਾਰ ਪ੍ਰੀਤਮ ਸਿੰਘ, ਮਾਸਟਰ ਜਰਨੈਲ ਸਿੰਘ, ਸੂਬਾ ਸਿੰਘ, ਦਲਵਿੰਦਰ ਸਿੰਘ, ਮਾਸਟਰ ਬਲਬੀਰ ਸਿੰਘ ਸੈਦਪੁਰ, ਮੁੱਖ ਅਧਿਆਪਕ ਹਰਜੀਤ ਸਿੰਘ, ਮਾਸਟਰ ਜੋਗਿੰਦਰ ਸਿੰਘ, ਮਾਸਟਰ ਜਗਤਾਰ ਸਿੰਘ, ਹਰਪ੍ਰੀਤ ਸਿੰਘ ਪੀ.ਟੀ.ਆਈ., , ਅਰਵਿੰਦਰ ਸਿੰਘ ਕਰੀਰ, ਕੁਲਦੀਪ ਸਿੰਘ, ਗੁਰਵਿੰਦਰ ਸਿੰਘ, ਨਹਿਰੂ ਯੁਵਾ ਕੇਂਦਰ ਦੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।