Home / ਤਾਜ਼ਾ ਖਬਰਾਂ / ਟਿੱਬਾ / ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਦਾਣਾ ਮੰਡੀ ਟਿੱਬਾ ‘ਚ ਵਿਸ਼ਾਲ ਰੈਲੀ

ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਦਾਣਾ ਮੰਡੀ ਟਿੱਬਾ ‘ਚ ਵਿਸ਼ਾਲ ਰੈਲੀ

d94757638ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਦਾਣਾ ਮੰਡੀ ਟਿੱਬਾ ਵਿਖੇ ਵਿਸ਼ਾਲ ਰੈਲੀ ਤਹਿਸੀਲ ਪ੍ਰਧਾਨ ਸਤ ਨਰਾਇਣ ਮੇਹਤਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਉਚੇਚੇ ਤੌਰ ‘ਤੇ ਪੁੱਜੇ ਸੂਬਾਈ ਆਗੂ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਮਹਿੰਗਾਈ ਚਰਮ ਸੀਮਾ ‘ਤੇ ਪੁੱਜ ਗਈ ਹੈ। ਇਸ ਮੌਕੇ ਯੂਨੀਅਨ ਦੇ ਸੂਬਾਈ ਸਕੱਤਰ ਸ੍ਰੀ ਹਰਿੰਦਰ ਸਿੰਘ ਰੰਧਾਵਾ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਯੂਨੀਅਨ ਦੇ 11ਵੇਂ ਸਥਾਪਨਾ ਦਿਵਸ ਮੌਕੇ 25 ਨਵੰਬਰ ਨੂੰ ਯੂਨੀਅਨ ਵੱਲੋਂ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਰੈਲੀ ਕੀਤੀ ਜਾਵੇਗੀ। ਪ੍ਰਦੇਸ਼ ਪ੍ਰਧਾਨ ਗੰਗਾ ਪ੍ਰਸਾਦ ਨੇ ਯੂਨੀਅਨ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਰੇਲ ਕੋਚ ਫ਼ੈਕਟਰੀ ਦੇ ਇੰਦਰਜੀਤ ਸਿੰਘ ਸੁੰਦਰ ਨਾਟਕ ਅਤੇ ਕੋਰੀਓਗ੍ਰਾਫੀ ਪੇਸ਼ ਕੀਤੀ। ਰੈਲੀ ਮੌਕੇ ਬਲਦੇਵ ਸਿੰਘ ਸੁਲਤਾਨਪੁਰ ਲੋਧੀ, ਸਰਵਨ ਸਿੰਘ ਪੁਰਾਣਾ ਠੱਟਾ, ਸ਼ਿੰਗਾਰਾ ਸਿੰਘ ਲੋਹੀਆਂ, ਰਾਮ ਮੋਹਨ ਸਿੰਘ, ਇਕਬਾਲ ਮੁਹੰਮਦ, ਬਲਜਿੰਦਰ ਸਿੰਘ ਕੁਮਾਰ, ਹਰਭਜਨ ਸਿੰਘ ਦੰਦੂਪੁਰ, ਨਿਰਮਲ ਸਿੰਘ ਸੈਦਪੁਰ ਆਦਿ ਹਾਜ਼ਰ ਸਨ। ਸਮਾਗਮ ਨੂੰ ਕਾਮਰੇਡ ਬਲਦੇਵ ਸਿੰਘ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ। (source Ajit)

About thatta

Comments are closed.

Scroll To Top
error: