ਪੰਜਾਬ ਗ੍ਰਾਮੀਣ ਬੈਂਕ ਦੀ ਨਵੀਂ ਬਣੀ ਇਮਾਰਤ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਏ ਗਏ।

12

100620131ਪਿੰਡ ਠੱਟਾ ਨਵਾਂ ਵਿਖੇ ਪੰਜਾਬ ਗ੍ਰਾਮੀਣ ਬੈਂਕ ਲਈ ਬਣੀ ਨਵੀਂ ਇਮਾਰਤ ਬਣ ਕੇ ਤਿਆਰ ਹੋ ਗਈ ਹੈ। ਸ. ਗੁਰਮੇਲ ਸਿੰਘ ਮੈਂਬਰ ਪੰਚਾਇਤ ਵੱਲੋਂ ਬੈਂਕ ਨੂੰ ਕਿਰਾਏ ਤੇ ਦਿੱਤੀ ਜਾ ਰਹੀ ਇਸ ਇਮਾਰਤ ਵਿੱਚ ਅੱਜ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਉਪਰੰਤ ਰਾਗੀ ਜੱਥੇ ਨੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ। ਇਸ ਮੌਕੇ ਬੈਂਕ ਮੈਨੇਜਰ ਸ੍ਰੀ ਮਨੋਹਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।