ਪੰਚਾਇਤ ਵੱਲੋਂ

ਮੌਜੂਦਾ ਗਰਾਮ ਪੰਚਾਇਤ ਠੱਟਾ ਨਵਾਂ ਵੱਲੋਂ ਕਰਵਾਏ ਗਏ ਵਿਕਾਸ ਦੇ ਕਾਰਜ
ਗਰਾਮ ਪੰਚਾਇਤ ਠੱਟਾ ਨਵਾਂ ਵੱਲੋਂ ਪਿੰਡ ਦੇ ਆਲੇ-ਦੁਆਲੇ 45 ਪੋਲ ਲਾਈਟਾਂ ਲਗਵਾਈਆਂ ਗਈਆਂ।
ਗਰਾਮ ਪੰਚਾਇਤ ਠੱਟਾ ਨਵਾਂ ਨੇ ਪਿੰਡ ਦੀ ਵਾਗਡੋਰ ਸੰਭਾਲਦਿਆਂ ਪਿੰਡ ਦੇ ਵਿਕਾਸ ਕਾਰਜ ਆਰੰਭ ਕਰ ਦਿੱਤੇ ਹਨ। ਵਿਕਾਸ ਕਾਰਜਾਂ ਦੀ ਸ਼ੁਰੂਆਤ ਪਿੰਡ ਦੇ ਆਲੇ ਦੁਆਲੇ 45 ਪੋਲ ਲਾਈਟਾਂ (ਸੀ.ਐਫ.ਐਲ.) ਲਗਵਾਈਆਂ ਗਈਆਂ ਹਨ। ਪਿੰਡ ਦੀ ਸੂਝਵਾਨ ਸਰਪੰਚ ਸ੍ਰੀਮਤੀ ਜਸਵੀਰ ਕੌਰ ਅਤੇ ਸੁਖਵਿੰਦਰ ਸਿੰਘ ਥਿੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕਾਰਜ ਤੇ ਲਗਭਗ 65,000 ਰੁਪਏ ਖਰਚ ਆਇਆ ਹੈ ਜੋ ਕਿ ਪੰਚਾਇਤ ਫੰਡ ਵਿੱਚੋਂ ਖਰਚ ਕੀਤਾ ਗਿਆ ਹੈ। ਨਾਲ ਹੀ ਪਿੰਡ ਤੋਂ ਦਮਦਮਾ ਸਾਹਿਬ ਠੱਟਾ ਤੱਕ ਜੋ ਪਹਿਲਾਂ ਲਾਈਟਾਂ ਲੱਗੀਆਂ ਹੋਈਆਂ ਸਨ, ਉਹਨਾਂ ਦੀ ਰਿਪੇਅਰ ਵੀ ਕਰਵਾ ਦਿੱਤੀ ਗਈ ਹੈ।

ਪਿੰਡ ਠੱਟਾ ਨਵਾਂ ਵਿਖੇ ਗਰਾਮ ਪੰਚਾਇਤ ਵੱਲੋਂ 8500 ਸਕੇਅਰ ਫੁੱਟ ਗਲੀ ਵਿੱਚ ਕੰਕਰੀਟ ਪਵਾ ਕੇ ਪੱਕਾ ਕਰਵਾਇਆ ਜਾ ਰਿਹਾ ਹੈ।
ਮੌਜੂਦਾ ਗਰਾਮ ਪੰਚਾਇਤ ਵੱਲੋਂ ਪਿੰਡ ਠੱਟਾ ਨਵਾਂ ਵਿੱਚ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਗਲੀਆਂ ਨਾਲੀਆਂ ਨੂੰ ਪੱਕਿਆ ਕਰਵਾਇਆ ਜਾ ਰਿਹਾ ਹੈ। ਸਰਪੰਚ ਸ੍ਰੀਮਤੀ ਜਸਵੀਰ ਕੌਰ ਅਤੇ ਸੁਖਵਿੰਦਰ ਸਿੰਘ ਥਿੰਦ ਦੀ ਯੋਗ ਅਗਵਾਈ ਵਿੱਚ ਪੰਚਾਇਤ ਵੱਲੋਂ ਅਵਤਾਰ ਸਿੰਘ ਨਿਆਣਿਆਂ ਦੇ ਘਰ ਮੂਹਰੇ ਦੀ ਗਲੀ ਤੋਂ ਲੈ ਕੇ ਝੰਡਾਂ ਅਤੇ ਬੇਰੀ ਵਾਲਿਆਂ ਦੀ ਗਲੀ ਨੂੰ ਸੜ੍ਹਕ ਤੱਕ ਕੰਕਰੀਟ ਪਵਾ ਕੇ ਪੱਕਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਸ੍ਰੀਮਤੀ ਜਸਬੀਰ ਕੌਰ, ਸੁਖਵਿੰਦਰ ਸਿੰਘ ਥਿੰਦ ਅਤੇ ਸਮੂਹ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਮਿਲੀਆਂ 2-2 ਲੱਖ ਰੁਪਏ ਦੀਆਂ 2 ਗਰਾਂਟਾਂ ਅਤੇ ਗਲੀ ਵਿੱਚ ਆਉਂਦੇ ਹਰੇਕ ਘਰ ਵੱਲੋਂ ਮਿਲੇ ਯੋਗਦਾਨ ਨਾਲ ਇਸ ਗਲੀ ਨੂੰ ਵਧੀਆ ਤਰੀਕੇ ਨਾਲ ਬਣਵਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਇਸ ਕਾਰਜ ਲਈ ਬਾਹਰੀ ਖਰਚਾ ਜਿਵੇਂ ਮਿੱਟੀ-ਰੇਤ ਦੀ ਢੋਆ-ਢੁਆਈ ‘ਤੇ ਲੇਬਰ ਦਾ ਲਗਭਗ 50,000 ਰੁਪਏ ਦਾ ਖਰਚ ਪੰਚਾਇਤ ਮੈਂਬਰਾਂ ਵੱਲੋਂ ਆਪ ਨਾਲ ਲੱਗ ਕੇ ਬਚਾਇਆ ਗਿਆ।
[divider]
ਗਰਾਮ ਪੰਚਾਇਤ ਠੱਟਾ ਨਵਾਂ -2008-13 ਵੱਲੋਂ ਕਰਵਾਏ ਗਏ ਵਿਕਾਸ ਦੇ ਕਾਰਜ

ਖੋਜਿਆਂ ਦੇ ਡੇਰੇ ਵੱਲ ਜਾਂਦਾ 400 ਫੁੱਟ ਲੰਬਾ ਤੇ 11 ਫੁੱਟ ਚੌੜਾ ਪੱਕਾ ਰਸਤਾ ਬਣਵਾਇਆ

ਗੀਹਨਿਆਂ ਦੇ ਪਰਿਵਾਰ ਵਾਲੀ ਗਲੀ ਕੰਕਰੀਟ ਪਵਾ ਕੇ ਤਿਆਰ ਕਰਵਾਈ ਗਈ

ਪਿੱਪਲ ਵਾਲਾ ਥੜ੍ਹਾ ਤਿਆਰ ਕਰਵਾਇਆ ਗਿਆ

ਆਂਗਣਵਾੜੀ ਸਕੂਲ ਨੇੜੇ ਦੀ ਗਲੀ ਪੱਕੀ ਕਰਵਾਈ ਗਈ

ਸਰਕਾਰੀ ਸਕੂਲ ਦੇ ਖੇਡ ਮੈਦਾਨ ਦੀ ਬਾਊਂਡਰੀ ਵਾਲ ਬਣਵਾਈ ਗਈ
ਛੱਪੜ ਦੀ ਸਫਾਈ ਕਰਵਾਈ ਗਈ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਕੰਧ ਕਰਵਾਈ ਗਈ
ਵਾਲਮੀਕ ਬਸਤੀ ਵਿੱਚ 3 ਗਲੀਆਂਪੱਕੀਆਂ ਤਿਆਰ ਕਰਵਾਈਆਂ ਗਈਆਂ
ਬਾਹਮਣਾ ਵਾਲੀ ਗਲੀ ਇੰਟਰ ਲੌਕ ਟਾਇਲਾਂ ਲਗਵਾ ਕੇ ਤਿਆਰ ਕਰਵਾਈ ਜਾ ਰਹੀ ਹੈ