ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਨੌਜਵਾਨਾਂ ਦੀ ਚੌਥੀ ਮੀਟਿੰਗ ਹੋਈ

12

20022013 5ਆ ਰਹੀਆਂ ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਪਿੰਡ ਦੇ ਸੂਝਵਾਨ ਨੌਜਵਾਨਾਂ ਦੀ ਚੌਥੀ ਇਕੱਤਰਤਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਾਮ 7 ਵਜੇ ਹੋਈ। ਜਿਸ ਵਿੱਚ ਤਕਰੀਬਨ 100 ਦੇ ਕਰੀਬ ਨੌਜਵਾਨਾਂ ਦੀ ਹਾਜ਼ਰੀ ਦੇਖਣ ਨੂੰ ਮਿਲੀ। ਇਹ ਇਕੱਤਰਤਾ ਸ. ਹਰਪ੍ਰੀਤ ਸਿੰਘ ਚੇਲਾ (ਹੈਪੀ ਰਿਜ਼ੌਰਟਸ) ਵਾਲਿਆਂ ਦੀ ਅਗਵਾਈ ਵਿੱਚ ਹੋਈ। ਉਹਨਾਂ ਨੇ ਸਾਰਿਆਂ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਆਪਸੀ ਮਤਭੇਦ ਭੁਲਾ ਕੇ ਅੱਗੇ ਆਉਣ ਲਈ ਕਿਹਾ। ਇਸ ਵਾਰ ਵੀ ਮੀਟਿੰਗ ਵਿੱਚ ਚਰਚਾ ਦਾ ਵਿਸ਼ਾ ਵਿਕਾਸ ਹੀ ਬਣਿਆ ਰਿਹਾ। ਬੜੀ ਉਮੀਦ ਸੀ ਕਿ ਇਸ ਮੀਟਿੰਗ ਵਿੱਚ ਸੰਭਾਵਤ ਉਮੀਦਵਾਰਾਂ ਦੇ ਚਿਹਰੇ ਨਜ਼ਰ ਆਉਣਗੇ ਪਰ ਆਸ ਹੈ ਕਿ ਆਉਣ ਵਾਲੇ ਬੁੱਧਵਾਰ ਤੱਕ ਵਾਰਡਬੰਦੀ ਦੇ ਮੁਤਾਬਕ ਉਮੀਦਵਾਰਾਂ ਦੇ ਨਾਮ ਸਾਹਮਣੇ ਆ ਸਕਦੇ ਹਨ।