ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਵੱਲੋਂ ਸਰੀ ‘ਚ ਗ਼ਦਰੀ ਬਾਬਿਆਂ ਦਾ ਮੇਲਾ ਅੱਜ *

19

ਕੈਨੇਡਾ ‘ਚ ਗ਼ਦਰੀ ਬਾਬਿਆਂ ਦਾ 17ਵਾਂ ਮੇਲਾ ਅੱਜ ਇਥੋਂ ਦੇ ਬੇਅਰ ਕਰੀਕ ਪਾਰਕ ‘ਚ ਲਗਾਇਆ ਜਾ ਰਿਹਾ ਹੈ। ਇਸ ਵਰ੍ਹੇ ਦਾ ਦੇਸ਼ ਭਗਤਾਂ ਦਾ ਮੇਲਾ ਕੈਨੇਡਾ ਦੇ ਮੋਢੀ ਗ਼ਦਰੀ ਬਾਬੇ ਅਤੇ ਸਵਦੇਸ਼ ਸੇਵਕ ਅਖ਼ਬਾਰ ਦੇ ਪੱਤਰਕਾਰ ਸ਼ਹੀਦ ਹਰਨਾਮ ਸਿੰਘ ਸਾਹਰੀ ਨੂੰ ਸਮਰਪਿਤ ਹੋਵੇਗਾ। ਮੇਲੇ ‘ਚ ਸੱਭਿਆਚਾਰਕ ਰੰਗ ਭਰਨ ਲਈ ਪ੍ਰਸਿੱਧ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ, ਮਰਹੂਮ ਉਸਤਾਦ, ਲਾਲ ਚੰਦ ਯਮਲਾ ਜੱਟ ਦਾ ਫਰਜ਼ੰਦ ਜਸਦੇਵ ਯਮਲਾ ਜੱਟ ਅਤੇ ਪ੍ਰੀਤ ਬਰਾੜ ਸਣੇ ਵੱਡੀ ਗਿਣਤੀ ‘ਚ ਕਲਾਕਾਰ ਪਹੁੰਚਣਗੇ ਅਤੇ ਸਰੋਤਿਆਂ ਲਈ ਦਾਖਲਾ ਬਿਲਕੁਲ ਮੁਫ਼ਤ ਹੋਵੇਗਾ। ਪ੍ਰੋ: ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਨੇ ਦੱਸਿਆ ਮੇਲੇ ‘ਚ ਜਿਥੇ ਗ਼ਦਰੀ ਯੋਧਿਆਂ ਨਾਲ ਸੰਬੰਧਿਤ ਮੈਗਜ਼ੀਨ ਜਾਰੀ ਹੋਵੇਗਾ, ਉਥੇ ਫੋਟੋ ਪ੍ਰਦਰਸ਼ਨੀਆਂ ਅਤੇ ਕਿਤਾਬਾਂ ਦੇ ਸਟਾਲ ਵੀ ਉਤਸ਼ਾਹ ਵਧਾਉਣਗੇ।