Home / ਦੇਸ਼ ਵਿਦੇਸ਼ / ਇਟਲੀ / ਪ੍ਰਸਿੱਧ ਕਵੀਸ਼ਰ ਭਾਈ ਅਵਤਾਰ ਸਿੰਘ ਦੂਲੋਵਾਲ ਅਤੇ ਉਨ੍ਹਾਂ ਦੇ ਸਾਥੀਆਂ ਦਾ ਗੁਰਦੁਆਰਾ ਸ੍ਰੀ ਗੋਬਿੰਦਸਰ ਸਾਹਿਬ ਲਵੀਨੀਉ ਰੋਮ ਇਟਲੀ ਵਿਖੇ ਸਨਮਾਨ।

ਪ੍ਰਸਿੱਧ ਕਵੀਸ਼ਰ ਭਾਈ ਅਵਤਾਰ ਸਿੰਘ ਦੂਲੋਵਾਲ ਅਤੇ ਉਨ੍ਹਾਂ ਦੇ ਸਾਥੀਆਂ ਦਾ ਗੁਰਦੁਆਰਾ ਸ੍ਰੀ ਗੋਬਿੰਦਸਰ ਸਾਹਿਬ ਲਵੀਨੀਉ ਰੋਮ ਇਟਲੀ ਵਿਖੇ ਸਨਮਾਨ।

ਇੰਨ੍ਹੀ ਦਿਨੀਂ ਆਪਣੇ ਯੂਰਪ ਦੌਰੇ ‘ਤੇ ਪੁੱਜੇ ਹੋਏ ਪ੍ਰਸਿੱਧ ਕਵੀਸ਼ਰ ਭਾਈ ਅਵਤਾਰ ਸਿੰਘ ਦੂਲੋਵਾਲ ਅਤੇ ਉਨ੍ਹਾਂ ਦੇ ਸਾਥੀਆਂ ਭਾਈ ਸੁਖਵਿੰਦਰ ਸਿੰਘ ਨਵਾਂ ਠੱਟਾ ਅਤੇ ਭਾਈ ਸਤਨਾਮ ਸਿੰਘ ਸੰਧੂ ਦਾ ਗੁਰਦੁਆਰਾ ਸ੍ਰੀ ਗੋਬਿੰਦਰਸਰ ਸਾਹਿਬ ਲਵੀਨੀਉ ਦੇ ਮੁੱਖ ਸੇਵਾਦਾਰ ਭਾਈ ਅਜੀਤ ਸਿੰਘ ਮਹਿਤਪੁਰੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਸਾਦੇ ਪਰ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਮੌਕੇ ਬੋਲਦੇ ਹੋਏ ਅਜੀਤ ਸਿੰਘ ਮਹਿਤਪੁਰੀ ਨੇ ਕਿਹਾ ਕਿ, ਕਵੀਸ਼ਰੀ ਸਾਨੂੰ ਸਾਡੇ ਪੁਰਸ਼ਾਂ ਅਤੇ ਵਿਰਾਸਤ ਵਿਚੋਂ ਮਿਲੀ ਅਣਮੁੱਲੀ ਦਾਤ ਹੈ ਅਤੇ ਕਵੀਸ਼ਰੀ ਅਤੇ ਇਸ ਨੂੰ ਹਿੱਕ ਦੇ ਜੋਰ ਨਾਲ ਗਾਉਣ ਵਾਲੇ ਕਵੀਸ਼ਰਾਂ ਦਾ ਸਨਮਾਨ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ, ਕਵੀਸ਼ਰਾਂ ਸਦਕੇ ਅਸੀਂ ਪ੍ਰਦੇਸਾਂ ਵਿਚ ਬੈਠੇ ਵੀ ਆਪਣੀ ਨੌਜਵਾਨ ਪੀੜ੍ਹੀ ਨੂੰ ਪੁਰਾਤਨ ਵਿਰਸੇ ਅਤੇ ਸੱਭਿਆਰਚਾਰ ਨਾਲ ਜੋੜ ਸਕਦੇ ਹਾਂ। ਆਪਣੇ ਸਨਮਾਨ ਮੌਕੇ ਬੋਲਦੇ ਹੋਏ ਉੱਘੇ ਕਵੀਸ਼ਰ ਭਾਈ ਅਵਤਾਰ ਸਿੰਘ ਦੂਲੋਵਾਲ ਨੇ ਕਿਹਾ, ਬੇਸ਼ੱਕ ਅੱਜ ਦੇ ਸਮੇਂ ਵਿਚ ਤਰ੍ਹਾਂ ਤਰ੍ਹਾਂ ਦੇ ਸਾਜ ਆ ਚੁੱਕੇ ਹਨ, ਜਿਨਾਂ ਦੇ ਸਹਾਰੇ ਬੜੇ ਅਰਾਮ ਨਾਲ ਗਾਇਆ ਜਾ ਸਕਦਾ ਹੈ ਪਰ ਬਲਹਾਰੇ ਜਾਂਦੇ ਹਾਂ ਉਨ੍ਹਾਂ ਗੁਰ ਸਿੱਖ ਸੰਗਤਾਂ ਦੇ ਜਿਹੜੀਆਂ ਅੱਜ ਵੀ ਕਵੀਸ਼ਰਾਂ ਨੂੰ ਉਨੇਂ ਹੀ ਪਿਆਰ ਅਤੇ ਸਤਿਕਾਰ ਨਾਲ ਸੁਣਦੀਆਂ ਹਨ ਜਿਨਾਂ ਕਿ ਸਾਲਾਂ ਪਹਿਲਾਂ ਸੁਣਦੀਆਂ ਸਨ। ਇਸ ਮੌਕੇ ਸੰਗਤਾਂ ਦੇ ਸਨਮੁੱਖ ਹੁੰਦੇ ਹੋਏ ਕੁਲਵੰਤ ਸਿੰਘ ਮਹਿਤਪੁਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਰੋਮ ਨੇ ਵੀ ਮੌਜੂਦਾ ਸੰਗਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ।

About thatta.in

Comments are closed.

Scroll To Top
error: