ਪ੍ਰਵਾਸੀ ਭਾਰਤੀਆਂ ਨੇ ਸਰਕਾਰੀ ਸਕੂਲ ਠੱਟਾ ਨਵਾਂ ਦੇ ਸਰਵ ਪੱਖੀ ਵਿਕਾਸ ਲਈ ਲਿਆ ਜ਼ਿੰਮਾ

3

2 (1) 2 (2)ਪ੍ਰਵਾਸੀ ਭਾਰਤੀ ਸ. ਅਜੀਤ ਸਿੰਘ ਥਿੰਦ ਪ੍ਰਧਾਨ ਗੁਰਦੁਆਰਾ ਲਵੀਨਿਓ ਰੋਮ ਇਟਲੀ ਦੇ ਭਤੀਜੇ ਸ. ਕੁਲਵੰਤ ਸਿੰਘ ਥਿੰਦ ਪ੍ਰਧਾਨ ਐਨ.ਆਰ.ਆਈ. ਯੂਥ ਅਕਾਲੀ ਦਲ ਲਤੀਨਾ ਇਟਲੀ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਠੱਟਾ ਨਵਾਂ ਦੇ ਸਰਵ ਪੱਖੀ ਵਿਕਾਸ ਲਈ 2100ਰੁ: ਅਤੇ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਦੇ ਸਰਵ ਪੱਖੀ ਵਿਕਾਸ ਲਈ 3100ਰ: ਦੀ ਰਾਸ਼ੀ ਦਾ ਯੋਗਦਾਨ ਪਾਇਆ ਗਿਆ। ਅੱਜ ਪਿੰਡ ਦੇ ਸਰਕਾਰੀ ਸਕੂਲ ਵਿੱਚ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਸ.ਕੁਲਵੰਤ ਸਿੰਘ ਵਾਸੀ ਇਟਲੀ ਨੇ ਸਕੂਲ ਦੇ ਦੋ ਪਾਰਕ ਆਪਣੇ ਬਜ਼ੁਰਗਾ “ਸਵਰਗਵਾਸੀ ਬਾਪੂ ਊਧਮ ਸਿੰਘ ਥਿੰਦ” ਦੇ ਨਾਂ ਤੇ ਅਡੌਪਟ ਕੀਤੇ ਅਤੇ ਇਹਨਾਂ ਦੋ ਪਾਰਕਾਂ ਦੇ ਰੱਖ-ਰਖਾਓ ਦਾ ਖਰਚ ਦਾ ਜਿੰਮਾ ਲਿਆ। ਇਸ ਮੌਕੇ ਸ. ਸੁਖਵਿੰਦਰ ਸਿੰਘ ਮੋਮੀ ਕਵੀਸ਼ਰ, ਸ. ਗੁਲਜ਼ਾਰ ਸਿੰਘ ਮੋਮੀ, ਸ. ਹਰਜਿੰਦਰ ਸਿੰਘ ਥਿੰਦ ਇਟਲੀ, ਮਾਸਟਰ ਜਗਤਾਰ ਸਿੰਘ, ਮਾਸਟਰ ਬਲਬੀਰ ਸਿੰਘ, ਮਾਸਟਰ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।