Home / ਤਾਜ਼ਾ ਖਬਰਾਂ / ਠੱਟਾ ਨਵਾਂ / ਪੋਸਟ ਆਫਿਸ ਨਵਾਂ ਠੱਟਾ ਵਿੱਚ ਰਾਖੀ ਬੰਪਰ 1 ਕਰੋੜ 75 ਲੱਖ ਜਿੱਤਣ ਵਾਲੇ ਲਾਲ ਸਿੰਘ ਸੈਦਪੁਰ ਦਾ ਸਨਮਾਨ।

ਪੋਸਟ ਆਫਿਸ ਨਵਾਂ ਠੱਟਾ ਵਿੱਚ ਰਾਖੀ ਬੰਪਰ 1 ਕਰੋੜ 75 ਲੱਖ ਜਿੱਤਣ ਵਾਲੇ ਲਾਲ ਸਿੰਘ ਸੈਦਪੁਰ ਦਾ ਸਨਮਾਨ।

d108182202

ਸੁਲਤਾਨਪੁਰ ਲੋਧੀ, 9 ਸਤੰਬਰ (ਥਿੰਦ, ਸੋਨੀਆ)- ਅੱਜ ਸਬ-ਪੋਸਟ ਆਫਿਸ ਨਵਾਂ ਠੱਟਾ ਵਿਚ ਡਾਕ ਵਿਭਾਗ ਵੱਲੋਂ ਕਰਵਾਏ ਸਮਾਗਮ ਦੌਰਾਨ ਪੰਜਾਬ ਸਟੇਟ ਲਾਟਰੀ ਦੇ ਰਾਖੀ ਬੰਪਰ ਦੌਰਾਨ ਪਿੰਡ ਸੈਦਪੁਰ ਦੇ ਵਾਸੀ ਲਾਲ ਸਿੰਘ ਜਿਨ੍ਹਾਂ ਨੇ ਪੌਣੇ 2 ਕਰੋੜ ਦਾ ਪਹਿਲਾ ਇਨਾਮ ਜਿੱਤਿਆ ਹੈ, ਨੂੰ ਜੇਤੂ ਟਿਕਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਪੂਰਥਲਾ ਡਾਕ ਘਰ ਦੇ ਸੁਪਰਡੈਂਟ ਮੱਖਣ ਸਿੰਘ, ਸਰਪੰਚ ਜਸਬੀਰ ਕੌਰ, ਏ. ਐਸ. ਪੀ ਹਰਜੀਤ ਸਿੰਘ, ਡਵੀਜ਼ਨ ਸਕੱਤਰ ਸੁਰਜੀਤ ਸਿੰਘ, ਪੋਸਟਮਾਸਟਰ ਮੁਲਖ ਰਾਜ, ਹਰਚਰਨ ਸਿੰਘ ਨਸੀਰਪੁਰ, ਬਲਵਿੰਦਰ ਕੁਮਾਰ ਬਿੱਟੂ, ਤਰਵਿੰਦਰ ਸਿੰਘ ਬੂੜੇਵਾਲ, ਰੇਸ਼ਮ ਸਿੰਘ ਖਾਲੂ, ਮੀਨਾ ਸ਼ਰਮਾ, ਜਗਤਾਰ ਸਿੰਘ ਟਿੱਬਾ, ਅਮਰਜੀਤ ਸਿੰਘ ਟਿੱਬਾ, ਮਨਿੰਦਰ ਸਿੰਘ, ਸੁਖਵਿੰਦਰ ਸਿੰਘ ਸੋਂਧ ਤੋਂ ਇਲਾਵਾ ਹੋਰ ਪ੍ਰਮੁੱਖ ਵਿਅਕਤੀ ਸ਼ਾਮਿਲ ਸਨ |

About thatta

Comments are closed.

Scroll To Top
error: