Home / ਸੁਣੀ-ਸੁਣਾਈ / ਪੈਂਚਰ ਨੂੰ ਖ਼ੁਦ ਹੀ ਠੀਕ ਕਰ ਲਵੇਗਾ ਖ਼ਾਸ ਕਿਸਮ ਦਾ ਟਾਇਰ। Click To Read The Full News..

ਪੈਂਚਰ ਨੂੰ ਖ਼ੁਦ ਹੀ ਠੀਕ ਕਰ ਲਵੇਗਾ ਖ਼ਾਸ ਕਿਸਮ ਦਾ ਟਾਇਰ। Click To Read The Full News..

1

ਬੰਗਲੌਰ : ਕਿਸੇ ਲੰਬੇ ਸਫ਼ਰ ‘ਤੇ ਅਚਾਨਕ ਰਸਤੇ ਵਿਚ ਟਾਇਰ ਦਾ ਪੈਂਚਰ ਹੋ ਜਾਣਾ, ਇਕ ਅਜਿਹੀ ਪਰੇਸ਼ਾਨੀ ਹੈ ਜਿਸਦਾ ਹਰ ਕਾਰ ਚਾਲਕ ਨੂੰ ਕਦੇ ਨਾ ਕਦੇ ਸਾਹਮਣਾ ਕਰਨਾ ਪੈਂਦਾ ਹੈ। ਜਰਮਨੀ ਅਤੇ ਫਿਨਲੈਂਡ ਦੇ ਵਿਗਿਆਨੀਆਂ ਨੇ ਇਸ ਚਿੰਤਾ ਨੂੰ ਦੂਰ ਕਰਨ ਦੀ ਦਿਸ਼ਾ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਇਕ ਅਜਿਹੀ ਰਬੜ ਈਜਾਦ ਕੀਤੀ ਹੈ ਜਿਸ ਨਾਲ ਬਣਿਆ ਟਾਇਰ ਖ਼ੁਦ ਹੀ ਪੈਂਚਰ ਨੂੰ ਠੀਕ ਕਰਨ ਵਿਚ ਸਮਰੱਥ ਹੋਵੇਗਾ।

ਅਮਰੀਕਨ ਕੈਮੀਕਲ ਸੁਸਾਇਟੀ ਦੇ ਜਰਨਲ ‘ਐਪਲਾਈਡ ਮੈਟੇਰੀਅਲਸ ਐਂਡ ਇੰਟਰਫੇਸੇਜ’ ਵਿਚ ਪ੍ਰਮੁੱਖ ਖੋਜਕਰਤਾ ਅਮਿਤ ਦਾਸ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਸ ਰਬੜ ਨੂੰ ਈਜਾਦ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਹੈ। ਦਾਸ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀ ਖੋਜ ਵਿਚ ਦੱਸਿਆ, ‘ਇਸ ਵਿਚ ਆਮ ਤੌਰ ‘ਤੇ ਇਸਤੇਮਾਲ ਹੋਣ ਵਾਲੀ ਰਬੜ ਨੂੰ ਬੇਹੱਦ ਲਚੀਲੇ ਪਦਾਰਥ ਵਿਚ ਬਦਲਣ ਦੀ ਤਕਨੀਕ ਇਸਤੇਮਾਲ ਕੀਤੀ ਗਈ ਹੈ।

ਇਸ ਵਿਚ ਆਮ ਤੌਰ ‘ਤੇ ਇਸਤੇਮਾਲ ਹੋਣ ਵਾਲੇ ਅਣੂਆਂ ਦੀ ਕਰਾਸ ਲਿਕਿੰਗ ਤਕਨੀਕ ਦਾ ਇਸਤੇਮਾਲ ਨਹੀਂ ਕੀਤਾ ਗਿਆ ਹੈ।’ ਇਸਤੇਮਾਲ ਦੌਰਾਨ ਪਾਇਆ ਗਿਆ ਕਿ ਇਹ ਰਬੜ ਕੱਟਣ ਤੇ ਫਟਣ ਦੀ ਸਥਿਤੀ ਵਿਚ ਆਮ ਤਾਪਮਾਨ ‘ਤੇ ਹੀ ਖੁਦ ਉਸ ਸਥਾਨ ਨੂੰ ਭਰਨ ਵਿਚ ਸਮਰੱਥ ਹੈ। ਖੋਜਕਰਤਾਵਾਂ ਨੇ ਦਾਅਵਾ ਕੀਤਾ ਕਿ ਇਸ ਨਾਲ ਰਬੜ ਦੇ ਟਿਕਾਊਪਣ ‘ਤੇ ਵੀ ਨਕਾਰਾਤਮਕ ਪ੍ਰਭਾਵ ਨਹੀਂ ਪੈਂਦਾ ਹੈ।
About thatta

Comments are closed.

Scroll To Top
error: