ਪੀਰ ਸ਼ਾਹ ਸਦੌਲਾ ਟੂਰਨਾਮੈਂਟ ‘ਚੋਂ ਖੀਰਾਂ ਵਾਲੀ ਕਬੱਡੀ ਟੀਮ ਜੇਤੂ *

11

ਨਿਹੰਗ ਸਿੰਘ ਛਾਉਣੀ ਨੇੜੇ ਪਿੰਡ ਦਰੀਏਵਾਲ ਵਿਖੇ ਪੀਰ ਬਾਬਾ ਸ਼ਾਹ ਸਦੌਲਾ ਦਾ ਸਾਲਾਨਾ ਜੋੜ ਮੇਲਾ ਛਾਉਣੀ ਮੁਖੀ ਨਿਹੰਗ ਬਾਬਾ ਮੇਜਰ ਸਿੰਘ ਵੱਡੀ ਦਸਤਾਰ ਵਾਲੇ 96 ਕਰੋੜੀ ਦਲ ਬਾਬਾ ਬੁੱਢਾ ਦਲ, ਬਾਬਾ ਬਲਬੀਰ ਸਿੰਘ ਦੀ ਰਹਿਨੁਮਾਈ ਹੇਠ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ। ਇਸ ਮੌਕੇ ਬਾਬਾ ਮੇਜਰ ਸਿੰਘ ਵੱਲੋਂ ਇਲਾਕੇ ਦੀ ਮੰਗ ਅਨੁਸਾਰ ਇਸ ਵਾਰ ਵੀ ਸ਼ਾਨਦਾਰ ਕਬੱਡੀ ਓਪਨ ਪਿੰਡ ਪੱਧਰ ਦੇ ਸ਼ਾਨਦਾਰ ਮੁਕਾਬਲੇ ਕਰਵਾਏ ਗਏ। ਜਿਸ ਵਿਚ ਇਲਾਕੇ ਭਰ ਦੀਆਂ ਨਾਮਵਰ 8 ਕਬੱਡੀ ਟੀਮਾਂ ਨੇ ਇਸ ਟੂਰਨਾਮੈਂਟ ਵਿਚ ਭਾਗ ਲਿਆ। ਕਬੱਡੀ ਫਾਈਨਲ ਪਿੰਡ ਪੱਧਰ ਵਿਚ ਖੀਰਾਂਵਾਲੀ ਟੀਮ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਟਿੱਬਾ ਦੀ ਟੀਮ ਨੂੰ ਹਰਾਇਆ। 70 ਕਿੱਲੋਗਰਾਮ ਭਾਰ ਵਰਗ ਵਿਚ ਦਰੀਏਵਾਲ ਨੇ ਸਾਬੂਵਾਲ ਦੀ ਟੀਮ ਨੂੰ ਹਰਾਇਆ। ਇਸ ਮੌਕੇ ਕਬੱਡੀ ਦਾ ਇਕ ਸ਼ੋਅ ਮੈਚ ਕਰਵਾਇਆ ਗਿਆ। ਜਿਸ ਵਿਚ ਦਰੀਏਵਾਲ ਦੀ ਕਬੱਡੀ ਟੀਮ ਨੇ ਮਹਿਮਦਵਾਲ ਨੂੰ ਹਰਾਇਆ। ਮੈਚਾਂ ਨੂੰ ਨੇਪਰੇ ਚਾੜਣ ਵਿਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਸੁਰਖਪੁਰ ਅਤੇ ਬਲਬੀਰ ਸਿੰਘ ਸੈਦਪੁਰ ਨੇ ਅਹਿਮ ਭੂਮਿਕਾ ਨਿਭਾਈ। ਖਿਡਾਰੀਆਂ ਨੂੰ ਦੇਣ ਲਈ ਬਾਬਾ ਦਇਆ ਸਿੰਘ ਟਾਹਲੀ ਸਾਹਿਬ, ਬਾਬਾ ਗੁਰਚਰਨ ਸਿੰਘ ਦਮਦਮਾ ਸਾਹਿਬ ਠੱਟਾ ਕਾਰ ਸੇਵਾ ਵਾਲੇ ਬਾਬਾ ਜੋਗਿੰਦਰ ਸਿੰਘ ਗੁਰਦੁਆਰਾ ਲਾਲੂ ਸਾਹਿਬ, ਬਾਬਾ ਗੁਰਬਖਸ਼ ਸਿੰਘ ਛਾਉਣੀ ਤਲਵੰਡੀ ਚੌਧਰੀਆਂ, ਭਾਈ ਗਿਆਨ ਸਿੰਘ ਤੁੜ ਪ੍ਰਧਾਨ ਆਲ ਇੰਡੀਆ ਸਿੱਖ ਆਰਗੇਨਾਈਜ਼ੇਸ਼ਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਜੇਤੂ ਖਿਡਾਰੀਆਂ ਨੂੰ ਇਨਾਮ ਬਾਬਾ ਮੇਜਰ ਸਿੰਘ ਵੱਡੀ ਦਸਤਾਰ ਵਾਲਿਆਂ ਅਤੇ ਪ੍ਰਬੰਧਕ ਕਮੇਟੀ ਟੂਰਨਾਮੈਂਟ ਮੈਂਬਰ ਨੇ ਸਾਂਝੇ ਤੌਰ ‘ਤੇ ਤਕਸੀਮ ਕੀਤੇ। ਇਸ ਮੌਕੇ ਸ: ਊਧਮ ਸਿੰਘ ਸੈਕਟਰੀ, ਸਰਪੰਚ ਆਸਾ ਸਿੰਘ ਮਹਿਮਦਪੁਰ, ਸਾਬਕਾ ਸਰਪੰਚ ਬਲਵਿੰਦਰ ਸਿੰਘ ਫੱਤੂਢੀਂਗਾ, ਸਮੁੰਦਰ ਸਿੰਘ ਮੈਨੇਜਰ ਕੈਪੀਟਲ ਬੈਂਕ, ਮੁਕੇਸ਼ ਕੁਮਾਰ ਸ਼ਰਮਾ, ਬਲਬੀਰ ਸਿੰਘ, ਜਸਵੰਤ ਸਿੰਘ ਦਰੀਏਵਾਲ, ਹਰਪ੍ਰੀਤ ਸਿੰਘ ਰੂਬੀ ਕਬੱਡੀ ਕੋਚ, ਬਲਦੇਵ ਸਿੰਘ, ਰਾਜ ਕੁਮਾਰ ਅਟਵਾਲ, ਜੋਗਾ ਸਿੰਘ ਅਮਾਨੀਪੁਰ, ਬਹਾਦਰ ਸਿੰਘ ਨਿਹੰਗ, ਪ੍ਰੀਤਮ ਸਿੰਘ ਬਦੇਸਾ ਅਤੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।