Home / ਤਾਜ਼ਾ ਖਬਰਾਂ / ਅਮਰਕੋਟ / ਪੀਰ ਮੁਹੰਮਦ ਸ਼ਾਹ ਦੀ ਯਾਦ ‘ਚ ਜੋੜ ਮੇਲਾ

ਪੀਰ ਮੁਹੰਮਦ ਸ਼ਾਹ ਦੀ ਯਾਦ ‘ਚ ਜੋੜ ਮੇਲਾ

ਪੀਰ ਮੁਹੰਮਦ ਸ਼ਾਹ ਦੀ ਯਾਦ ਵਿਚ ਨੌਜਵਾਨ ਸਭਾ ਅਮਰਕੋਟ ਅਤੇ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਅਮਰਕੋਟ ਦੇ ਸਹਿਯੋਗ ਨਾਲ ਮੇਲਾ ਪ੍ਰਬੰਧਕ ਕਮੇਟੀ ਅਮਰਕੋਟ ਵੱਲੋਂ ਸਾਲਾਨਾ ਜੋੜ ਮੇਲਾ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਇਕਬਾਲ ਸਿੰਘ ਸੰਧੂ ਐਸ.ਐਚ.ਓ. ਸੁਲਤਾਨਪੁਰ ਲੋਧੀ ਬਤੌਰ ਮੁੱਖ ਮਹਿਮਾਨ ਅਤੇ ਬਿੱਲਾ ਜੋਸਨ ਜਲੰਧਰ ਵਾਲੇ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਇਕਬਾਲ ਸਿੰਘ ਸੰਧੂ ਨੇ ਨੌਜਵਾਨਾਂ ‘ਚ ਨਸ਼ਿਆਂ ਦੇ ਵੱਧ ਰਹੇ ਰੁਝਾਨ ਨੂੰ ਸਮਾਜ ਵਾਸਤੇ ਬਹੁਤ ਖ਼ਤਰਨਾਕ ਦੱਸਿਆ। ਉੱਘੇ ਸਮਾਜ ਸੇਵਕ ਬਿੱਲਾ ਜੋਸਨ ਜਲੰਧਰ ਵਾਲਿਆ ਨੇ ਵੀ ਨੌਜਵਾਨਾਂ ਨੂੰ ਪ੍ਰੇਰਨਾ ਕੀਤੀ ਕਿ ਉਹ ਤਨਕਨੀਕੀ ਸਿੱਖਿਆ ਹਾਸਲ ਕਰਨ ਅਤੇ ਸਵੈ ਰੁਜ਼ਗਾਰ ਵੱਲ ਵੱਧ ਧਿਆਨ ਦੇਣ। ਇਸ ਤੋਂ ਪਹਿਲਾ ਸਵੇਰੇ ਝੰਡਾ ਝੁਲਾਉਣ ਦੀ ਰਸਮ ਬਾਬਾ ਰਾਮੂ ਸ਼ਾਹ ਨੇ ਅਦਾ ਕੀਤੀ। ਸੱਭਿਆਚਾਰਕ ਪ੍ਰੋਗਰਾਮ ਵਿਚ ਹਰਪ੍ਰੀਤ ਸਿੰਘ ਢਿੱਲੋਂ ਤੇ ਸਿਮਰਨ ਪੰਨੂੰ ਦੀ ਗਾਇਕ ਜੋੜੀ ਨੇ ਲੋਕ ਗਾਇਕੀ ਨਾਲ ਸਰੋਤਿਆ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ ਸ਼ਹੀਦ ਉਧਮ ਸਿੰਘ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਬੱਗਾ ਅਤੇ ਸਕੱਤਰ ਗੁਰਮੀਤ ਸਿੰਘ ਨੇ ਪ੍ਰਵਾਸੀ ਪਾਰਤੀ ਸਰਬਜੀਤ ਸਾਬੀ ਯੂ.ਕੇ, ਬਚਿੱਤਰ ਸਿੰਘ ਯੂ.ਕੇ, ਮਨਜੀਤ ਸਿੰਘ ਲਾਡਾ, ਲਖਵਿੰਦਰ ਸਿੰਘ ਸੋਢੀ, ਸੋਨੂੰ, ਜਸਵੰਤ ਸਿੰਘ ਸਪੇਨ, ਮਨਦੀਪ ਸਿੰਘ ਆਸਟਰੀਆ, ਲਵਲੀ ਯੂ.ਕੇ, ਪਰਮਜੀਤ ਸਿੰਘ ਯੂ.ਕੇ, ਰਣਜੀਤ ਸਿੰਘ ਸਪੇਨ, ਮਨਦੀਪ ਸਿੰਘ ਫਰਾਂਸ, ਗੁਲਜਾਰ ਸਿੰਘ ਯੂ.ਏ.ਈ, ਤਰਸਮੇ ਲਾਲ ਯੂ.ਏ.ਈ, ਰਾਜੂ ਯੂ.ਕੇ, ਸਰਬਜੀਤ ਸਿੰਘ ਫਰਾਂਸ ਅਤੇ ਉਨ੍ਹਾਂ ਦੇ ਸਾਥੀਆਂ ਦਾ ਉਚੇਚਾ ਧੰਨਵਾਦ ਕੀਤਾ। ਮੱਖਣ ਸਿੰਘ ਸੇਵਾਦਾਰ ਨੇ ਵੀ ਸੰਗਤਾਂ ਦਾ ਧੰਨਵਾਦ ਕੀਤਾ। ਮਾਸਟਰ ਮਹਿੰਦਰ ਸਿੰਘ ਸਰਪੰਚ ਅਮਰਕੋਟ ਅਤੇ ਮੇਲਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੂਰਤ ਸਿੰਘ ਡੇਰੇ ਵਾਲੇ, ਤਾਰਾ ਸਿੰਘ ਆੜ੍ਹਤੀ, ਮਲਕੀਤ ਸਿੰਘ ਨੰਬਰਦਾਰ, ਸੁਰਿੰਦਰ ਸਿੰਘ ਟਿੱਬਾ, ਅਮਰਜੀਤ ਸਿੰਘ ਜੈਨਪੁਰ, ਅਮਰਜੀਤ ਸਿੰਘ, ਸੁਖਦੇਵ ਸਿੰਘ ਜੇ.ਈ, ਮਾਸਟਰ ਬਲਬੀਰ ਸਿੰਘ, ਮਾਸਟਰ ਬਲਜੀਤ ਸਿੰਘ ਟਿੱਬਾ ਆਦਿ ਹਾਜ਼ਰ ਸਨ। ਇਸ ਮੌਕੇ ਸੰਤਪ੍ਰੀਤ ਸਿੰਘ ਸਪੇਨ ਦੇ ਪਰਿਵਾਰ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।

About admin thatta

Comments are closed.

Scroll To Top
error: