ਪੀਰ ਬਾਬਾ ਮੱਖਣ ਸ਼ਾਹ ਜੀ ਦੀ ਯਾਦ ਵਿੱਚ ਸੱਭਿਆਚਾਰਕ ਮੇਲਾ ਮਨਾਇਆ ਗਿਆ *

3

ਸਲਾਨਾ ਸੱਭਿਆਚਾਰਕ ਮੇਲਾ, ਪੀਰ ਬਾਬਾ ਮੱਖਣ ਸ਼ਾਹ ਦੀ ਯਾਦ ਵਿੱਚ ਮਿਤੀ 26 ਜੁਲਾਈ 2012 ਦਿਨ ਵੀਰਵਾਰ ਨੂੰ ਬੜੇ ਹੀ ਸਾਦੇ ਪਰ ਰਵਾਇਤੀ ਅਤੇ ਪ੍ਰਭਾਵਸ਼ਾਲੀ ਢੰਡ ਨਾਲ ਮਨਾਇਆ ਗਿਆ। ਚਾਦਰ ਚੜ੍ਹਾਉਣ ਦੀ ਰਸਮ ਸਰਪੰਚ ਸ. ਸਾਧੂ ਸਿੰਘ ਅਤੇ ਸਮੂਹ ਮੇਲਾ ਕਮੇਟੀ ਨੇ ਰਲ ਕੇ ਅਦਾ ਕੀਤੀ। ਮਿਤੀ 25 ਜੁਲਾਈ 2012 ਸ਼ਾਮ ਅਤੇ 26 ਜੁਲਾਈ 2012 ਨੂੰ ਬਾਅਦ ਦੁਪਹਿਰ ਰਵਾਇਤੀ ਕਲਾਕਾਰ ਅਲੀ ਡਿੰਪਲ ਲੋਹੀਆਂ ਖਾਸ ਨੇ ਰਾਸ ਪਾ ਕੇ ਪਹੁੰਚੀਆਂ ਸੰਗਤਾਂ ਦਾ ਮਨੋਰੰਜਨ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ।