Home / ਤਾਜ਼ਾ ਖਬਰਾਂ / ਸੈਦਪੁਰ / ਪਿੰਡ ਸੈਦਪੁਰ ਦੇ ਸੁਖਵਿੰਦਰ ਸਿੰਘ ਸੁੱਖ ਦੀ ਭਤੀਜੀ, ਹਰਮਿੰਦਰ ਸਿੰਘ ਸਾਬਕਾ ਸਰਪੰਚ ਸੈਦਪੁਰ ਦੀ ਸਪੁੱਤਰੀ ਸੁਖਵੀਰ ਕੌਰ ਸਿਵਲ ਜੱਜ ਜੂਨੀਅਰ ਡਵੀਜ਼ਨ ਲੁਧਿਆਣਾ ਅਤੇ ਉਨ੍ਹਾਂ ਦੇ ਚਾਰ ਸਾਲਾ ਪੁੱਤਰ ਆਲਮਜੀਤ ਸਿੰਘ ਦੀ ਸੜਕ ਹਾਦਸੇ ‘ਚ ਮੌਤ।

ਪਿੰਡ ਸੈਦਪੁਰ ਦੇ ਸੁਖਵਿੰਦਰ ਸਿੰਘ ਸੁੱਖ ਦੀ ਭਤੀਜੀ, ਹਰਮਿੰਦਰ ਸਿੰਘ ਸਾਬਕਾ ਸਰਪੰਚ ਸੈਦਪੁਰ ਦੀ ਸਪੁੱਤਰੀ ਸੁਖਵੀਰ ਕੌਰ ਸਿਵਲ ਜੱਜ ਜੂਨੀਅਰ ਡਵੀਜ਼ਨ ਲੁਧਿਆਣਾ ਅਤੇ ਉਨ੍ਹਾਂ ਦੇ ਚਾਰ ਸਾਲਾ ਪੁੱਤਰ ਆਲਮਜੀਤ ਸਿੰਘ ਦੀ ਸੜਕ ਹਾਦਸੇ ‘ਚ ਮੌਤ।

d25020782d140513330

ਸੁਖਵੀਰ ਕੌਰ ਸਿਵਲ ਜੱਜ ਜੂਨੀਅਰ ਡਵੀਜ਼ਨ ਲੁਧਿਆਣਾ ਅਤੇ ਉਨ੍ਹਾਂ ਦੇ ਚਾਰ ਸਾਲਾ ਪੁੱਤਰ ਆਲਮਜੀਤ ਸਿੰਘ ਦੀ ਫਿਲੌਰ ਨੇੜੇ ਇਕ ਸੜਕ ਹਾਦਸੇ ਵਿਚ ਹੋਈ ਦੁਖਦਾਈ ਮੌਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਜੱਦੀ ਪਿੰਡ ਸੈਦਪੁਰ ਅਤੇ ਇਲਾਕੇ ਵਿਚ ਗਮ ਦੀ ਲਹਿਰ ਦੌੜ ਗਈ। ਸੁਖਵਿੰਦਰ ਸਿੰਘ ਸੁੱਖ ਸਾਬਕਾ ਚੇਅਰਮੈਨ ਦੀ ਭਤੀਜੀ, ਹਰਮਿੰਦਰ ਸਿੰਘ ਸਾਬਕਾ ਸਰਪੰਚ ਸੈਦਪੁਰ ਦੀ ਸਪੁੱਤਰੀ ਅਤੇ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਮੈਂਬਰ ਐਡਵੋਕੇਟ ਇੰਦਰਜੀਤ ਸਿੰਘ ਦੀ ਭੈਣ ਸੁਖਵੀਰ ਕੌਰ ਦੀ ਹਾਦਸੇ ਵਿਚ ਹੋਈ ਮੌਤ ‘ਤੇ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਸਮੂਹ ਮੈਂਬਰਾਂ, ਕਚਹਿਰੀ ਦੇ ਸਟਾਫ਼ ਅਤੇ ਇਲਾਕਾ ਨਿਵਾਸੀਆਂ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਨੰਬਰ ਪੀ ਬੀ 02 ਵੀ 0065 ਜਿਸ ਵਿਚ ਲੁਧਿਆਣਾ ਵਿਖੇ ਤਾਇਨਾਤ ਸੀਨੀਅਰ ਡਵੀਜ਼ਨ ਜੱਜ ਸੁਖਵੀਰ ਕੌਰ ਤੇ ਉਨ੍ਹਾਂ ਦਾ 4 ਸਾਲਾ ਬੇਟਾ ਆਲਮਜੀਤ ਸਿੰਘ ਸਵਾਰ ਸਨ ਅਤੇ ਉਸ ਦਾ ਪਤੀ ਹਰਪ੍ਰੀਤ ਸਿੰਘ ਕਾਰ ਨੂੰ ਚਲਾ ਰਿਹਾ ਸੀ | ਸੀਨੀਅਰ ਜੱਜ ਸੁਖਵੀਰ ਕੌਰ ਅੰਮਿ੍ਤਸਰ ਤੋਂ ਲੁਧਿਆਣਾ ਵੱਲ ਨੂੰ ਜਾ ਰਹੇ ਸਨ ਕਿ ਇੱਕ ਗੈਸ ਵਾਲੇ ਟਰੱਕ ਨੰਬਰ ਪੀ ਬੀ 03 ਏ ਏ 4229 ਨਾਲ ਜਾ ਟਕਰਾਈ ਜਿਸ ਕਾਰਨ ਸੀਨੀਅਰ ਜੱਜ ਸੁਖਵੀਰ ਕੌਰ ਅਤੇ ਆਲਮਜੀਤ ਸਿੰਘ ਅਤੇ ਉਸ ਦਾ ਪਤੀ ਬੁਰੀ ਤਰਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲੁਧਿਆਣਾ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿੱਥੇ ਸੁਖਵੀਰ ਕੌਰ ਅਤੇ ਬੇਟੇ ਦੀ ਮੌਤ ਹੋ ਗਈ। ਹਰਪ੍ਰੀਤ ਸਿੰਘ ਜੇਰੇ ਇਲਾਜ ਹੈ। ਪੁਲਿਸ ਨੇ ਮੌਕੇ ‘ਤੇ ਹੀ ਟਰੱਕ ਡਰਾਈਵਰ ਸਤੀਸ਼ ਕੁਮਾਰ ਵਾਸੀ ਹਿਮਾਚਲ ਨੂੰ ਕਾਬੂ ਕਰ ਲਿਆ ਹੈ। ਜੱਜ ਤੇ ਉਸ ਦੇ ਮਾਸੂਮ ਪੁੱਤਰ ਦਾ ਅੱਜ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੰਮ੍ਰਿਤਸਰ ਵਿਖੇ ਅਜਨਾਲਾ ਰੋਡ ‘ਤੇ ਮ੍ਰਿਤਕਾ ਜੱਜ ਸੁਖਵੀਰ ਕੌਰ ਅੰਮ੍ਰਿਤਸਰ ਨਾਲ ਸਬੰਧਿਤ ਸੀ, ਜੋ ਇਥੇ ਅਜਨਾਲਾ ਰੋਡ ਵਿਖੇ ਆਪਣੇ ਪਰਿਵਾਰ ਨਾਲ ਰਹਿੰਦੀ ਸੀ ਅਤੇ ਲੁਧਿਆਣਾ ਵਿਖੇ ਜੁਡੀਸ਼ੀਅਲ ਮੈਜਿਸਟਰੇਟ ਪਹਿਲਾ ਦਰਜਾ ਵਜੋਂ ਸੇਵਾਵਾਂ ਨਿਭਾਅ ਰਹੀ ਸੀ। (source Ajit)

About thatta

Comments are closed.

Scroll To Top
error: