ਪਿੰਡ ਸੂਜੋਕਾਲੀਆ ਦਾ ਇਹ ਨੌਜਵਾਨ ਬਣਿਆ ਪੰਜਾਬ ਦਾ ਚੈਂਪੀਅਨ

237

ਜਿਲ੍ਹਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਸੂਜੋ ਕਾਲੀਆ ਦਾ ਨਾਮ ਅੱਜ ਉਸ ਵੇਲੇ ਸੁਰਖੀਆਂ ਵਿੱਚ ਆ ਗਿਆ ਜਦੋਂ ਇਥੌਂ ਦੇ 17 ਸਾਲਾ ਨੌਜਾਵਨ ਗੁਰਤਾਜ ਸਿੰਘ ਨੰਢਾ ਨੇ ਅੰਡਰ-19 ਰਾਜ ਪੱਧਰੀ ਗ੍ਰੀਕੋ ਰੋਮਨ ਕੁਸ਼ਤੀ ਮੁਕਾਬਲੇ ਵਿੱਚ ਜਿੱਤ ਹਾਸਲ ਕਰਕੇ ਪੰਜਾਬ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਗੋਲਡ ਮੈਡਲ ਹਾਸਲ ਕੀਤਾ। ਗੁਰਤਾਜ ਦੇ ਪਿਤਾ ASI ਅਮਰਜੀਤ ਸਿੰਘ ਬਿੱਟੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਤਾਜ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਦਾ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ।

ਅੱਜ ਮਿਤੀ 11.10.2019 ਨੂੰ ਸਿੱਖਿਆ ਵਿਭਾਗ ਪੰਜਾਬ ਵੱਲੋਂ ਗੋਲਬਾਗ ਅੰਮ੍ਰਿਤਸਰ ਵਿਖੇ ਕਰਵਾਈ ਗਈ ਰਾਜ ਪੱਧਰੀ ਚੈਂਪੀਅਨਸ਼ਿਪ ਵਿੱਚ ਏਨੀ ਵੱਡੀ ਸਫਲਤਾ ਪ੍ਰਾਪਤ ਕਰਕੇ ਇਸ ਬੱਚੇ ਨੇ ਆਪਣਾ, ਕੋਚ, ਸਕੂਲ, ਮਾਪਿਆਂ, ਪਿੰਡ ਅਤੇ ਜਿਲ੍ਹਾ ਕਪੂਰਥਲਾ ਦਾ ਨਾਮ ਸੰਸਾਰ ਪੱਧਰ ‘ਤੇ ਚਮਕਾਇਆ ਹੈ।

Posted by Pind Thatta on Friday, October 11, 2019

Posted by Pind Thatta on Friday, October 11, 2019

Posted by Pind Thatta on Friday, October 11, 2019