Home / ਤਾਜ਼ਾ ਖਬਰਾਂ / ਠੱਟਾ ਨਵਾਂ / ਪਿੰਡ ਵਿੱਚ ਹਰਪ੍ਰੀਤ ਸਿੰਘ ਚੇਲਾ ਦੀ ਅਗਵਾਈ ਵਿੱਚ ਨੌਜਵਾਨਾਂ ਵੱਲੋਂ ਚਲਾਈ ਜਾ ਰਹੀ ਸਫਾਈ ਮੁਹਿੰਮ ਅਧੀਨ ਪਿੰਡ ਦੀ ਫਿਰਨੀ ਦੀ ਸਫਾਈ ਕਰਵਾਈ ਗਈ

ਪਿੰਡ ਵਿੱਚ ਹਰਪ੍ਰੀਤ ਸਿੰਘ ਚੇਲਾ ਦੀ ਅਗਵਾਈ ਵਿੱਚ ਨੌਜਵਾਨਾਂ ਵੱਲੋਂ ਚਲਾਈ ਜਾ ਰਹੀ ਸਫਾਈ ਮੁਹਿੰਮ ਅਧੀਨ ਪਿੰਡ ਦੀ ਫਿਰਨੀ ਦੀ ਸਫਾਈ ਕਰਵਾਈ ਗਈ

10032013ਪਿੰਡ ਵਿੱਚ ਨੌਜਵਾਨ ਆਗੂ ਹਰਪ੍ਰੀਤ ਸਿੰਘ ਚੇਲਾ ਦੀ ਅਗਵਾਈ ਵਿੱਚ ਪਿੰਡ ਦੇ ਨੌਜਵਾਨਾਂ ਵੱਲੋਂ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਵਿੱਚ ਠੱਟਾ ਨਵਾਂ ਤੋਂ ਪੁਰਾਣਾ ਠੱਟਾ ਸੜ੍ਹਕ ਅਤੇ ਸ਼ਮਸ਼ਾਨ ਘਾਟ ਦੀ ਸਫਾਈ ਕਰਵਾਈ ਗਈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ ਪਿੰਡ ਦੀ ਫਿਰਨੀ ਦੀ ਸਫਾਈ ਕਰਵਾਈ ਗਈ। ਪਿੰਡ ਦੇ ਵਿਕਾਸ ਲਈ ਤਤਪਰ ਨੌਜਵਾਨ ਹਰਪ੍ਰੀਤ ਸਿੰਘ ਚੇਲਾ ਦਾ ਕਹਿਣਾ ਹੈ ਕਿ ਸਾਡਾ ਸੁਪਨਾ ਹੈ ਕਿ ਪਿੰਡ ਨੂੰ ਇੱਕ ਮਾਡਲ ਦਿੱਖ ਪ੍ਰਦਾਨ ਕਰਵਾਈ ਜਾਵੇ ਜਿਸ ਵਿੱਚ ਪਿੰਡ ਤੋਂ ਸੀਵਰੇਜ ਪਾ ਕੇ ਸਾਰਾ ਗੰਦਾ ਪਾਣੀ ਕਾਲਣੇ ਵਿੱਚ ਸੁੱਟਿਆ ਜਾਵੇਗਾ ਅਤੇ ਛੱਪੜਾਂ ਨੂੰ ਪੂਰ ਕੇ ਵਧੀਆ ਪਾਰਕ ਬਣਾਏ ਜਾਣਗੇ। ਨੌਜਵਾਨਾਂ ਲਈ ਖੇਡ ਮੈਦਾਨ ਦੀ ਸਾਫ ਸਫਾਈ ਦਾ ਕੰਮ ਪਹਿਲ ਦੇ ਅਧਾਰ ਤੇ ਕਰਵਾਇਆ ਜਾ ਰਿਹਾ ਹੈ। ਪਿੰਡ ਦੇ ਆਲੇ ਦੁਆਲੇ ਸਟਰੀਟ ਲਾਈਟਾਂ ਲਗਾਈਆ ਜਾਣਗੀਆਂ ਅਤੇ ਪਿਡ ਪੱਧਰ ਤੇ ਹੀ ਹਥਿਆਰਬੰਦ ਦੋ ਸਕਿਉਰਿਟੀ ਗਾਰਡ, ਇੱਕ ਇਲੈਕਟ੍ਰੀਸ਼ੀਅਨ ਅਤੇ ਸਫਾਈ ਕਰਮਚਾਰੀ ਦੀ ਭਰਤੀ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਨਾਲ ਪਿੰਡ ਦੇ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।

About admin thatta

Comments are closed.

Scroll To Top
error: