ਪਿੰਡ ਵਿੱਚ ਚੋਰ ਹੋਏ ਸਰਗਰਮ

1

ਪਿੰਡ ਵਿੱਚ ਦੋ-ਤਿੰਨ ਦਿਨਾਂ ਤੋਂ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ। 27ਆਂ ਦੇ ਮੇਲੇ ਵਾਲੇ ਦਿਨ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਸ. ਸੁਖਦੇਵ ਸਿੰਘ ਮੋਮੀ ਦੀ ਪਤਨੀ ਦੀਆਂ ਉਹਨਾਂ ਦੇ ਘਰੋਂ ਵਾਲੀਆਂ ਲਾਹ ਲਈਆਂ ਗਈਆਂ ਅਤੇ ਚੋਰ ਇੱਕ ਬੋਰੀ ਕਣਕ ਲੈ ਗਏ। ਸ. ਮਦਨ ਸਿੰਘ ਦੇਵਗਨ ਦੀ ਪਤਨੀ ਦੀਆਂ ਮੇਲੇ ਤੋਂ ਵਾਪਸ ਆਉਂਦਿਆਂ ਦੀਆਂ ਵੀ ਸੋਨੇ ਦੀਆਂ ਵਾਲੀਆਂ ਲਾਹ ਲਈਆਂ ਗਈਆਂ। ਇਸੇ ਦਿਨ ਹੀ ਮੇਲੇ ਵਿੱਚ ਇੱਕ ਮੋਟਰ ਸਾਈਕਲ ਚੋਰੀ ਹੋ ਗਿਆ। ਅੱਜ ਮਿਤੀ 12.05.2012 ਨੂੰ ਬਾਬਾ ਜਗੀਰ ਸਿੰਘ ਦੇ ਘਰੋਂ ਚੋਰਾਂ ਨੇ ਭਾਂਡੇ ਚੋਰੀ ਕਰ ਲਏ। ਪਿੰਡ ਵਾਸੀਆਂ ਵਿੱਚ ਇਹਨਾਂ ਘਟਨਾਵਾਂ ਕਾਰਨ ਬੜਾ ਸਹਿਮ ਪਾਇਆ ਜਾ ਰਿਹਾ ਹੈ।