ਪਿੰਡ ਵਿਚ ਆਰ.ਓ. ਸਿਸਟਮ ਦਾ ਉਦਘਾਟਨ ਕੀਤਾ ਗਿਆ *

37

ਪੰਜਾਬ ਸਰਕਾਰ ਪਿੰਡਾਂ ਦੇ ਲੋਕਾਂ ਨੂੰ ਸੁੱਧ ਪਾਣੀ ਮੁਹੱਈਆ ਕਰਨ ਲਈ ਜਲ ਸਪਲਾਈ ਵਿਭਾਗ ਵੱਲੋਂ ਟੈਕੀਆਂ ਲਗਾ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਦਾ ਯਤਨ ਹੀ ਨਹੀਂ ਕਰ ਰਹੀ ਸਗੋਂ ਇਸ ਤੋਂ ਅੱਗੇ ਸਰਕਾਰ ਪਿੰਡਾਂ ਵਿੱਚ ਲੋਕਾਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਹਿਯੋਗ ਨਾਲ ਆਰ.ਓ. ਸਿਸਟਮ ਲਗਾ ਰਹੀ ਹੈ ਉਪਰੋਕਤ ਸਕੀਮ ਤਹਿਤ ਪਿੰਡ ਤਲਵੰਡੀ ਚੌਧਰੀਆਂ ਵਿੱਚ 14 ਲੱਖ ਰੁਪਏ ਦੀ ਲਾਗਤ ਨਾਲ ਆਰ.a.ਸਿਸਟਮ ਲਗਾਇਆ ਗਿਆ ਜੋ ਮੁਕੰਮਲ ਹੋ ਗਿਆ ਹੈ। ਅੱਜ ਇਸ ਦਾ ਉਦਘਾਟਨ ਸਰਪੰਚ ਹਰਜਿੰਦਰ ਸਿੰਘ ਸਬ-ਤਹਿਸੀਲ ਤਲਵੰਡੀ ਚੌਧਰੀਆਂ ਨੇ ਬਟਨ ਦਬਾ ਕੇ ਆਪਣੇ ਕਰ ਕਮਲਾਂ ਨਾਲ ਕੀਤਾ। ਸਰਪੰਚ ਹਰਜਿੰਦਰ ਸਿੰਘ ਘੁਮਾਣ ਨੇ ਦੱਸਿਆ ਕਿ ਇਹ ਆਰ.ਓ. ਸਿਸਟਮ ਰੋਜਾਨਾਂ 15 ਹਜਾਰ ਲੀਟਰ ਪਾਣੀ ਪਿੰਡ ਨੂੰ ਸਪਲਾਈ ਕਰੇਗਾ। ਉਹਨਾਂ ਅੱਗੇ ਦੱਸਿਆ ਕਿ 15 ਸਤੰਬਰ ਤੱਕ ਲੋਕਾਂ ਨੂੰ ਮੁਫਤ ਪਾਣੀ ਸਪਲਾਈ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ 20 ਲੀਟਰ ਦੀ ਕੈਨੀ ਸਿਰਫ 2 ਰੁਪਏ ਵਿੱਚ ਦਿੱਤੀ ਜਾਵੇਗੀ । ਇਹ ਕੈਂਨੀ ਵੀ ਵਿਭਾਗ ਵੱਲੋਂ ਹੀ ਦਿੱਤੀ ਜਾਵੇਗੀ। ਇਸ ਮੌਕੇ ਤੇ ਪ੍ਰੇਮਲਾਲ ਸਾਬਕਾ ਪੰਚਾਇੰਤ ਅਫਸਰ, ਪ੍ਰਿਸੀਪਲ ਰਾਜਵੰਤ ਸਿੰਘ, ਸੁਖਦੇਵ ਲਾਲ, ਜਗੀਰ ਸਿੰਘ ਨੰਬਰਦਾਰ, ਮਾਸਟਰ ਪਰਸਨ ਲਾਲ , ਰਾਜ ਕੁਮਾਰ ਅਟਵਾਲ, ਸੂਬੇਦਾਰ ਦਲਬੀਰ ਸਿੰਘ, ਤਰਸੇਮ ਸਿੰਘ ਮੋਮੀ, ਬਾਪੂ ਫੌਜਾ ਸਿੰਘ, ਗੁਰਦੇਵ ਸਿੰਘ, ਬਲਵਿੰਦਰ ਸਿੰਘ ਜੱਟ, ਪੂਰਨ ਸਿੰਘ ਆਦਿ ਪਤਵੰਤੇ ਹਾਜਰ ਸਨ।