Home / ਤਾਜ਼ਾ ਖਬਰਾਂ / ਮੰਗੂਪੁਰ / ਪਿੰਡ ਮੰਗੂਪੁਰ ਵਿਖੇ ਗੁਰਪੁਰਬ ਸਬੰਧੀ ਧਾਰਮਿਕ ਸਮਾਗਮ ਕਰਵਾਇਆ ਗਿਆ।

ਪਿੰਡ ਮੰਗੂਪੁਰ ਵਿਖੇ ਗੁਰਪੁਰਬ ਸਬੰਧੀ ਧਾਰਮਿਕ ਸਮਾਗਮ ਕਰਵਾਇਆ ਗਿਆ।

mangupur

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪਿੰਡ ਮੰਗੂਪੁਰ, ਨੂਰੋਵਾਲ, ਹੁਸੈਨਪੁਰ, ਦੂਲੋਵਾਲ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਗੁਰਦੁਆਰਾ ਗੁਰੂ ਨਾਨਕ ਨਿਵਾਸ ਮੰਗੂਪੁਰ ਵਿਖੇ ਮਨਾਇਆ ਗਿਆ | ਪ੍ਰਕਾਸ਼ ਪੁਰਬ ਦੀਆਂ ਖ਼ੁਸ਼ੀਆਂ ਵਿਚ ਅੱਜ 15 ਆਖੰਡ ਪਾਠਾਂ ਦੀ ਦੂਜੀ ਲੜ੍ਹੀ ਦੇ ਭੋਗ ਪਾਏ ਗਏ | ਇਸ ਉਪਰੰਤ ਪਾਈ ਅਮਰੀਕ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧੀ ਵਿਚਾਰਾਂ ਹਾਜ਼ਰਾਂ ਨਾਲ ਸਾਂਝੀਆਂ ਕੀਤੀਆਂ | ਸਮਾਗਮ ਨੂੰ ਸੰਬੋਧਨ ਕਰਦਿਆਂ ਰੇਸ਼ਮ ਸਿੰਘ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਇਸ ਮੌਕੇ ਨਿਸ਼ਕਾਮ ਸੇਵਾ ਨਿਭਾਉਣ ਲਈ ਸਵਰਨ ਸਿੰਘ ਤੇ ਕਸ਼ਮੀਰ ਸਿੰਘ ਜਰਮਨੀ ਵੱਲੋਂ ਰੇਸ਼ਮ ਸਿੰਘ ਤੇ ਐਡਵੋਕੇਟ ਮਲਕੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਾਬਕਾ ਸਰਪੰਚ ਸੁਰਿੰਦਰ ਸਿੰਘ ਨੇ ਦੱਸਿਆ ਕਿ 10 ਨਵੰਬਰ ਤੋਂ ਸ਼ੁਰੂ ਹੋਏ ਇਹ ਸਮਾਗਮ 15 ਨਵੰਬਰ ਸ਼ਾਮ ਨੂੰ ਸਮਾਪਤ ਹੋਣਗੇ | ਸਮਾਗਮ ਦੌਰਾਨ ਸੁਰਿੰਦਰ ਸਿੰਘ, ਲਾਭ ਸਿੰਘ, ਬਾਬਾ ਬਹਾਦਰ ਸਿੰਘ, ਬਚਿੱਤਰ ਸਿੰਘ, ਜੋਗਿੰਦਰ ਸਿੰਘ, ਸ਼ਿੰਗਾਰਾ ਸਿੰਘ, ਬਲਵਿੰਦਰ ਸਿੰਘ, ਬਾਬਾ ਇੰਦਰ ਸਿੰਘ, ਜਸਵੰਤ ਸਿੰਘ, ਕੁਲਵਿੰਦਰ ਸਿੰਘ, ਹਰਭਜਨ ਸਿੰਘ, ਅਨੋਕ ਸਿੰਘ, ਬਗੀਚਾ ਸਿੰਘ, ਸੁੱਖਰਾਮ ਸਿੰਘ, ਹਰਭਜਨ ਸਿੰਘ ਕਾਹਲੋਂ, ਜੀਤ ਸਿੰਘ, ਸ਼ਬੇਗ ਸਿੰਘ ਲੋਕ ਸੰਪਰਕ ਅਫ਼ਸਰ ਤੇ ਹੋਰ ਹਾਜ਼ਰ ਸਨ |

About thatta

Comments are closed.

Scroll To Top
error: