Home / ਤਾਜ਼ਾ ਖਬਰਾਂ / ਬੂਲਪੁਰ / ਪਿੰਡ ਬੂਲਪੁਰ ਵਿਖੇ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ ਸਾਲਾਨਾ ਸ਼ਹੀਦੀ ਜੋੜ ਮੇਲਾ ਮਨਾਇਆ ਗਿਆ।

ਪਿੰਡ ਬੂਲਪੁਰ ਵਿਖੇ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ ਸਾਲਾਨਾ ਸ਼ਹੀਦੀ ਜੋੜ ਮੇਲਾ ਮਨਾਇਆ ਗਿਆ।

ਸਮੂਹ ਨਗਰ ਨਿਵਾਸੀ ਬੂਲਪੁਰ,ਪ੍ਰਵਾਸੀ ਭਾਰਤੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਬਾਬਾ ਬੀਰ ਸਿੰਘ ਜੀ ਨੌਰਾਗਾਬਾਦੀ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਰੋਹ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਬਾਬਾ ਬੀਰ ਸਿੰਘ ਜੀ ਨੌਰਾਗਾਬਾਦੀ ਗੁਰਦੁਆਰਾ ਦਮਦਮਾ  ਸਾਹਿਬ ਬੂਲਪੁਰ ਵਿਖੇ ਮਨਾਇਆ ਗਿਆ।ਇਸ ਦੌਰਾਨ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਦੇ ਭੋਗ ਪਾਏ ਗਏ ।

ਇਸ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ।ਜਿਸ ਵਿੱਚ ਪੰਥ ਪ੍ਰਸਿੱਧ ਭਾਈ ਸਤਨਾਮ ਸਿੰਘ ਤੇ ਬੁੱਢਣਵਾਲ ਵਾਲੀਆਂ ਬੀਬੀਆਂ ਦਾ ਢਾਡੀ ਜਥਾ ਅਤੇ ਭਾਈ ਗੁਰਜੀਤ ਸਿੰਘ ਗੌਰੀ ਅਤੇ ਭਾਈ ਰਾਮ ਸਿੰਘ ਰਫਤਾਰ ਦੇ ਸਾਂਥੀਆਂ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਢਾਡੀ ਵਾਰਾਂ ਦੁਆਰਾ ਗੁਰ ਇਤਿਹਾਸ ਨਾਲ ਜੋੜਿਆ ਅਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਢਾਡੀ ਜਥਿਆਂ ਤੇ ਗੁਰੁ ਘਰ ਦੀਆਂ ਇਮਾਰਤਾਂ ਲਈ ਰਾਸ਼ੀ ਤੇ ਹੋਰ ਸਹਾਇਤਾ ਕਰਨ ਵਾਲੀਆਂ ਸ਼ਖਸ਼ੀਅਤਾਂ ਦਾ ਵਿਸ਼ੇਸ ਤੌਰ ਤੇ ਗੁਰੁ ਘਰ ਦੀ ਬਖਸ਼ਿਸ਼ ਸਿਰੋਪਾਉ ਦੇ ਕੇ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ।

ਇਸ ਦੌਰਾਨ ਸਟੇਜ ਸਕੱਤਰ ਦੀ ਸੇਵਾ ਗੁਰਪ੍ਰੀਤ ਸਿੰਘ ਜੋਸਨ ਨੇ ਬਾਖੂਬੀ ਨਿਭਾਈ। ਸਮਾਗਮ ਨੂੰ ਸਫਲ ਬਣਾਉਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਬੂਲਪੁਰ ਦੇ ਪ੍ਰਧਾਨ ਮਾਸਟਰ ਕੇਵਲ ਸਿੰਘ, ਹੈਡਮਾਸਟਰ ਗੁਰਦੀਪ ਸਿੰਘ, ਭਗਵਾਨ ਸਿੰਘ ਪਟਵਾਰੀ, ਹਰਗੋਬਿੰਦ ਸਿੰਘ ਥਿੰਦ, ਪਰਮਿੰਦਰ ਸਿੰਘ ਜੋਸਨ, ਇੰਦਰਜੀਤ ਸਿੰਘ ਲਾਡੀ,ਤੇ ਜਵਿੰਦਰ ਸਿੰਘ ਕੌੜਾ, ਮਾਸਟਰ ਦਰਸ਼ਨ ਸਿੰਘ, ਕਰਮਜੀਤ ਸਿੰਘ ਕੌੜਾ, ਸਰਪੰਚ ਬਲਦੇਵ ਸਿੰਘ ਚੰਦੀ, ਸੁਖਵਿੰਦਰ ਸਿੰਘ ਮਰੋਕ, ਕੁਲਵਿੰਦਰ ਸਿੰਘ, ਚਰਨ ਸਿੰਘ ਬੰਬੇ ਵਾਲੇ, ਸਾਧੂ ਸਿੰਘ, ਕੇਵਲ ਸਿੰਘ (ਦੋਵੇ ਸਾਬਕਾ ਬਲਾਕ ਸਿੱਖਿਆ ਅਧਿਕਾਰੀ), ਦਾਰਾ ਸਿੰਘ , ਕਰਨੈਲ ਸਿੰਂਘ, ਰਣਜੀਤ ਸਿੰਘ ਥਿੰਦ, ਸਰਵਣ ਸਿੰਘ ਚੰਦੀ, ਪੂਰਨ ਸਿੰਘ ਥਿੰਦ, ਬਲਵਿੰਦਰ ਸਿੰਘ ਬਿੱਟੂ, ਲਖਵਿੰਦਰ ਸਿੰਘ ਮਰੋਕ, ਨੰਬਰਦਾਰ ਗੁਰਸ਼ਰਨ ਸਿੰਘ, ਸੂਰਤ ਸਿੰਘ, ਠੇਕੇਦਾਰ ਹਰਮਿੰਦਰਜੀਤ ਸਿੰਘ, ਮਲਕੀਤ ਸਿੰਘ ਹਵੇਲੀ ਵਾਲੇ ,ਪਰਮਜੀਤ ਸਿੰਘ ਪੰਮਾ, ਕਰਮਬੀਰ ਸਿੰਘ ਧੰਜੂ, ਗੁਰਜੀਤ ਸਿੰਘ ਕਾਕਾ, ਤੇਜਿੰਦਰਪਾਲ ਸਿੰਘ ਧੰਜੂ, ਹਰਜਿੰਦਰ ਸਿੰਘ, ਸਿਮਰਜੀਤ ਸਿੰਘ, ਬਲਦੇਵ ਸਿੰਘ, ਜਸਵੰਤ ਸਿੰਘ, ਮਨਦੀਪ ਸਿੰਘ ਮਿੰਟੂ, ਲਖਵਿੰਦਰ ਸਿੰਘ ਨੰਨੜਾ, ਅਵਤਾਰ ਸਿੰਘ ਦੂਲੋਵਾਲ, ਤਰਨਜੀਤ ਸਿੰਘ, ਮਲਕੀਤ ਸਿੰਘ ਆੜਤੀਆ, ਜਸਵਿੰਦਰ ਸਿੰਘ ਥਿੰਦ, ਸਰਬਜੀਤ ਸਿੰਘ, ਸੂਬੇਦਾਰ ਗੁਰਮੇਲ ਸਿੰਘ, ਬਲਵੰਤ ਸਿੰਘ ਕੌੜਾ, ਬਲਦੇਵ ਸਿੰਘ ਕੌੜਾ, ਲਖਵੀਰ ਸਿੰਘ ਆਦਿ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਗੁਰੁ ਕੇ ਅਟੁੱਟ ਲੰਗਰ ਵਰਤਾਏ ਗਏ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ।

About thatta

Comments are closed.

Scroll To Top
error: