Home / ਤਾਜ਼ਾ ਖਬਰਾਂ / ਬੂਲਪੁਰ / ਪਿੰਡ ਬੂਲਪੁਰ ਵਿਖੇ ਪਾਣੀ ਦੀ ਸਾਂਭ ਸੰਭਾਲ ਬਾਰੇ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਵੱਲੋਂ ਕੈਂਪ ਲਗਾਇਆ ਗਿਆ।

ਪਿੰਡ ਬੂਲਪੁਰ ਵਿਖੇ ਪਾਣੀ ਦੀ ਸਾਂਭ ਸੰਭਾਲ ਬਾਰੇ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਵੱਲੋਂ ਕੈਂਪ ਲਗਾਇਆ ਗਿਆ।

ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਵੱਲੋਂ ਖਾਧ ਸੁਰੱਖਿਆ ਐਕਟ ਅਧੀਨ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਵੱਲੋਂ ਕਨੇਡਾ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਦੇ ਡਿੱਗਦੇ ਪਾਣੀ ਦੇ ਪੱਧਰ ਦੀ ਚਿੰਤਾ ਤੇ ਵਿਸ਼ੇਸ਼ ਪ੍ਰੋਜੈਕਟ ਅਧੀਨ ਪਿੰਡ ਬੂਲਪੁਰ ਵਿਖੇ ਪਾਣੀ ਦੀ ਸਾਂਭ ਸੰਭਾਲ ਬਾਰੇ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾ. ਕੰਵਲ ਵੱਤਾ ਸਹਿਯੋਗੀ ਪ੍ਰੋਫੈਸਰ ਇਕਨਾਮਿਕਸ ਵਿਭਾਗ ਪੀ.ਏ.ਯੂ. ਲੁਧਿਆਣਾ ਨੇ ਪਾਣੀ ਨੂੰ ਬਚਾਉਣ ਲਈ ਵੱਖ ਵੱਖ ਤਕਨੀਕਾਂ ਦੀ ਜਾਣਕਾਰੀ ਦਿੱਤੀ। ਵਿਸ਼ੇਸ਼ ਤੌਰ ਤੇ ਟੈਸ਼ਿਊਮੀਟਰ ਵਿਧੀ ਨੂੰ  ਵੱਖ ਵੱਖ ਫਸਲਾਂ ਵਿੱਚ ਵਰਤਣ ਦੀ ਪ੍ਰੇਰਨਾ ਦਿੱਤੀ। ਤਾਂ ਜੋ ਫਸਲਾਂ ਨੂੰ ਲੋੜ ਅਨੁਸਾਰ ਪਾਣੀ ਲਗਾਇਆ ਜਾ ਸਕੇ। ਜੇਕਰ ਅਸੀਂ ਇਸੇ ਤਰਾਂ ਧਰਤੀ ਵਿੱਚੋਂ ਲੋੜੋਂ ਵੱਧ ਪਾਣੀ ਕੱਢਦੇ ਰਹੇ ਤਾਂ ਆਉਣ ਵਾਲੇ ਪੰਜਾਹ ਸਾਲਾਂ ਵਿੱਚ ਅਜਿਹੀ ਸਥੀਤੀ ਹੋ ਜਾਵੇਗੀ ਕਿ ਧਰਤੀ ਵਿੱਚ ਪਾਣੀ ਘੱਟ ਹੋਣ ਕਰਕੇ ਹਵਾ ਜਿਆਦਾ ਵਧ ਜਾਵੇਗੀ ਜਿਸ ਨਾਲ ਭੁਚਾਲ ਹੜ੍ਹ ਅਤੇ ਹੋਰ ਕੁਦਰਤੀ ਕਰੋਪੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਡਾ. ਨਵਜੋਤ ਸਿੰਘ, ਲਖਵਿੰਦਰ ਸਿੰਘ ਅਸਿਸਟੈਂਟ ਪ੍ਰੋਫੈਸਰ, ਗੁਰਵਿੰਦਰ ਸਿੰਘ ਫੀਲਡ ਇਨਵੈਸਟੀਗੇਟਰ, ਬਲਦੇਵ ਸਿੰਘ ਸਰਪੰਚ ਪਿੰਡ ਬੂਲਪੁਰ, ਮਲਕੀਤ ਸਿੰਘ ਸਰਪੰਚ ਪਿੰਡ ਥੇਹਵਾਲ, ਕਰਨੈਲ ਸਿੰਘ ਪ੍ਰਧਾਨ, ਦਾਰਾ ਸਿੰਘ ਪਟਵਾਰੀ, ਗੁਰਸ਼ਰਨ ਸਿੰਘ ਨੰਬਰਦਾਰ, ਬਲਵੰਤ ਸਿੰਘ ਕੌੜਾ, ਮੈਨੇਜਰ ਮਨਮੋਹਨ ਸਿੰਘ, ਸਰਵਣ ਸਿੰਘ ਚੰਦੀ, ਮਨਜੀਤ ਸਿੰਘ, ਬਾਬਾ ਲਾਲ ਸਿੰਘ, ਭਜਨ ਸਿੰਘ ਹੇੜੀ, ਕੈਪਟਨ ਅਜੀਤ ਸਿੰਘ, ਕੈਪਟਨ ਚੈਂਚਲ ਸਿੰਘ, ਬਲਬੀਰ ਸਿੰਘ ਅਤੇ ਬਹੁਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ। ਇਸ ਮੌਕੇ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਵੱਲੋਂ ਸਬਜ਼ੀ ਦੀਆਂ ਕਿੱਟਾਂ ਮੁਫਤ ਦਿੱਤੀਆਂ ਗਈਆਂ ਤਾਂ ਜੋ ਕਿਸਾਨ ਆਪਣੀ ਘਰੇਲੂ ਬਗੀਚੀ ਵਿੱਚ ਸਬਜੀਆਂ ਉਗਾ ਕੇ ਘਰੇਲੂ ਖਰਚੇ ਸੀਮਿਤ ਕਰ ਸਕਣ।

About thatta

Comments are closed.

Scroll To Top
error: