ਪਿੰਡ ਬੂਲਪੁਰ ਵਿਖੇ ਦੂਸਰਾ ਕ੍ਰਿਕਟ ਟੂਰਨਾਮੈਂਟ ਸ਼ੁਰੂ।

31

05062013ਸ਼ਹੀਦ ਬਾਬਾ ਬੀਰ ਸਿੰਘ ਕ੍ਰਿਕਟ ਕਲੱਬ ਬੂਲਪੁਰ ਵਿਖੇ ਦੂਜਾ ਕ੍ਰਿਕਟ ਟੂਰਨਾਮੈਂਟ ਅਰੰਭ ਹੋਇਆ। ਜਿਸਦਾ ਉਦਘਾਟਨ ਸੇਵਾ ਮੁਕਤ ਬਲਾਕ ਸਿੱਖਿਆ ਅਫ਼ਸਰ ਸਾਧੂ ਸਿੰਘ ਨੇ ਕੀਤਾ। ਉਦਘਾਟਨੀ ਮੈਚ ‘ਚ ਸੈਦਪੁਰ ਦੀ ਟੀਮ ਨੇ ਠੱਟਾ ਦੀ ਟੀਮ ਨੂੰ ਅਤੇ ਬੂਲਪੁਰ ਦੀ ਟੀਮ ਪੱਤੀ ਸਰਦਾਰ ਨਬੀ ਬਖ਼ਸ ਦੀ ਟੀਮ ਨੂੰ ਹਰਾਇਆ। ਇਸ ਮੌਕੇ ਅਮਨਜੋਤ ਸਿੰਘ, ਨਵਕੀਰਤ ਸਿੰਘ, ਉਪਕਾਰ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਨਵਜੋਤ ਸਿੰਘ ਜੋਤਾ, ਹਰਪ੍ਰੀਤ ਸਿੰਘ ਹੈਪੀ, ਗੁਰਵਿੰਦਰਪਾਲ ਸਿੰਘ, ਅਨਮੋਲਪ੍ਰੀਤ ਸਿੰਘ, ਹਰਪ੍ਰੀਤ ਸਿੰਘ ਜੱਟ, ਹਰਬੀਰ ਸਿੰਘ, ਰੋਬਿਨ, ਰਾਜਵੀਰ ਸਿੰਘ ਵੀ ਹਾਜ਼ਰ ਸਨ। ਹਰਵਿੰਦਰ ਸਿੰਘ ਗੋਰਾ ਨੇ ਮੈਚਾਂ ਦੀ ਕੁਮੈਂਟਰੀ ਕੀਤੀ।