ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਬੈਠਣ ਲਈ ਥੜ੍ਹੀਆਂ ਬਣਵਾਈਆਂ ਗਈਆਂ *

2

s1 s1 (1)ਪਿਛਲੇ 2 ਕੁ ਸਾਲ ਤੋਂ ਪਿੰਡ ਦੇ ਸ਼ਮਸ਼ਾਨ ਘਾਟ ਦੀ ਜੋ ਸਫਾਈ ਮੁਹਿੰਮ ਪ੍ਰੋ.ਜਸਵੰਤ ਸਿੰਘ ਮੋਮੀ ਅਮਰੀਕਾ, ਸ.ਸੁੱਖਾ ਸਿੰਘ ਮੁੱਤੀ ਅਮਰੀਕਾ ਅਤੇ ਸ.ਅਜੀਤ ਸਿੰਘ ਥਿੰਦ ਇਟਲੀ ਵਾਲਿਆ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ, ਉਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਠੇਕੇਦਾਰ ਸਵਰਨ ਸਿੰਘ ਸੌਂਦ ਅਤੇ ਉਹਨਾਂ ਦੇ ਸਪੁੱਤਰ ਸੁਖਵਿੰਦਰ ਸਿੰਘ ਸੌਂਦ ਨੇ ਸ਼ਮਸ਼ਾਨ ਘਾਟ ਵਿੱਚ ਬੈਠਣ ਲਈ ਦੋ ਸੀੰਮੈਂਟ ਦੀਆਂ ਥੜ੍ਹੀਆਂ ਅਤੇ ਪਹਿਲਾਂ ਤੋਂ ਬਣੇ ਥੜ੍ਹੇ ਦੀ ਤਿਆਰੀ ਕਰਵਾ ਕੇ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ। ਜਿਸ ਦੀ ਇਲਾਕੇ ਭਰ ਵਿੱਚ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਸਾਰੇ ਕਾਰਜ ਤੇ ਤਕਰੀਬਨ 12 ਹਜ਼ਾਰ ਰੁਪਏ ਖਰਚ ਆਇਆ ਹੈ ਜੋ ਠੇਕੇਦਾਰ ਸਵਰਨ ਸਿੰਘ ਸੌਂਦ ਨੇ ਖਰਚ ਕਰਕੇ ਆਪਣੀ ਕਿਰਤ ਸਫਲ ਕੀਤੀ ਹੈ।