ਪਿੰਡ ਦਾ ਮਾਣ

 

001

ਸਵ. ਸ. ਬੰਤਾ ਸਿੰਘ ਮੁੱਤੀ

ਸਵ. ਸ. ਬੰਤਾ ਸਿੰਘ ਮੁੱਤੀ ਭਾਰਤੀ ਫੌਜ ਵਿੱਚ 1954 ਨੂੰ ਭਰਤੀ ਹੋਏ। 3 ਨਵੰਬਰ 1965 ਦੀ ਭਾਤਰ ਪਾਕਿ ਜੰਗ ਸਮੇਂ ਦੁਸ਼ਮਣ ਦੇ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ। ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਸੈਨਾ ਮੈਡਲ ਨਾਲ ਨਿਵਾਜਿਆ ਗਿਆ ਤੇ ਸ਼ਹੀਦ ਦੀ ਵਿਧਵਾ ਸ੍ਰੀਮਤੀ ਨਰੰਜਣ ਕੌਰ ਨੂੰ ਵਾਰ ਵਾਰ ਜਗੀਰ ਦਿੱਤੀ ਗਈ। ਪੂਰੇ ਨਗਰ ਨੂੰ ਉਹਨਾਂ ਤੇ ਮਾਣ ਹੈ।

[divider]

003

ਸ. ਬਚਨ ਸਿੰਘ ਮੁੱਤੀ

ਸ. ਬਚਨ ਸਿੰਘ ਦਾ ਜਨਮ 28 ਸਤੰਬਰ 1946 ਨੂੰ ਪਿਤਾ ਮਈਆ ਸਿੰਘ ਦੇ ਘਰ ਮਾਤਾ ਜਵਾਲ ਕੌਰ ਦੀ ਕੁੱਖੋਂ ਹੋਇਆ। ਮੁਢਲੀ ਵਿੱਦਿਆ ਠੱਟਾ ਨਵਾਂ ਅਤੇ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਤੋਂ ਪ੍ਰਾਪਤ ਕੀਤੀ। ਪੰਜਾਬ ਪੁਲਿਸ ਵਿੱਚ ਬਤੌਰ ਸਿਪਾਹੀ 12.07.1967 ਨੂੰ ਭਰਤੀ ਹੋਏ ਅਤੇ ਮਿਹਨਤ ਤੇ ਲਗਨ ਸਦਕੇ ਡੀ.ਐਸ.ਪੀ. ਦੇ ਅਹੁਦੇ ਤੱਕ ਪਹੁੰਚੇ। ਵਧੀਆ ਸੇਵਾਵਾਂ ਬਦਲੇ ਉਹਨਾਂ ਨੂੰ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਗਿਆ।

[divider]

002

ਕਾਮਰੇਡ ਪ੍ਰੀਤਮ ਸਿੰਘ ਠੱਟਾ

ਕਾਮਰੇਡ ਪ੍ਰੀਤਮ ਸਿੰਘ ਦਾ ਜਨਮ 1932 ਵਿੱਚ ਪਿਤਾ ਪਾਲ ਸਿੰਘ ਦੇ ਘਰ ਮਾਤਾ ਰਾਜ ਕੌਰ ਦੀ ਕੁੱਖੋਂ ਹੋਇਆ। 1950 ਵਿੱਚ ਆਪ ਨੇ ਪਿੰਡ ਦੇ ਵਿਕਾਸ ਲਈ ਨੌਜਵਾਨ ਸਭਾ ਬਣਾਈ। ਅਜਾਦੀ ਪ੍ਰਾਪਤੀ ਤੋਂ ਸਰਕਾਰ ਵੱਲੋਂ ਪਿੰਡ ਦੀ ਸੁਰੱਖਿਆ ਵਾਸਤੇ ਹੋਮਗਾਰਡਜ਼ ਬਣਾਈ ਗਈ। ਜਿਸ ਵਿੱਚ ਇਹਨਾਂ ਨੇ ਖੂਬ ਕੰਮ ਕੀਤਾ। 1951 ਵਿੱਚ ਕਾਮਰੇਡ ਕਰਤਾਰ ਸਿੰਘ ਠੱਟਾ ਦੀ ਪ੍ਰੇਰਨਾ ਸਦਕਾ ਭਾਰਤੀ ਕਮਿਊਨਿਸਟ ਪਾਰਟੀ ਦੇ ਮੈਂਬਰ ਬਣ ਗਏ। 1955 ਈ. ਵਿੱਚ ਹੜ੍ਹ ਨਾਲ ਪ੍ਰਭਾਵਤ ਲੋਕਾਂ ਨੂੰ ਮੁਆਵਜਾ ਦਿਵਾਉਣ ਲਈ ਇੱਕ ਮਹੀਨਾ ਜੱਦੋ-ਜਹਿਦ ਕੀਤੀ। 1959 ਵਿੱਚ ਖੁਸ਼ ਹਸੀਦੀ ਟੈਕਸ ਦੇ ਮੋਰਚੇ ਵਿੱਚ 2 ਮਹੀਨੇ ਰੋਹਤਕ ਜੇਲ੍ਹ ਵਿੱਚ ਰਹੇ ਅਤੇ ਪਜਾਬੀ ਸੂਬੇ ਦੇ ਮੋਰਚੇ ਸਮੇਂ ਸ਼ਹਿਰੀ ਅਜਾਦੀ ਦੇ ਘੋਲ ਸਮੇਂ ਪਾਰਟੀ ਵਿੱਚ ਹੁੰਦਿਆਂ ਜੇਲ੍ਹ ਕੱਟੀ। ਆਪ ਜੀ ਕਾਫੀ ਸਮਾਂ ਪਿੰਡ ਦੇ ਪੰਚ ਰਹੇ ਅਤੇ 6 ਸਾਲ ਐਗਰੀਕਲਚਰਲ ਕੋਆਪਰੇਟਿਵ ਸੋਸਾਇਟੀ ਠੱਟਾ ਦੇ ਪ੍ਰਧਾਨ ਵੀ ਰਹੇ।