ਪਿੰਡ ਠੱਟਾ ਨਵਾਂ ਵਿੱਚ ਗਰਾਮ ਪੰਚਾਇਤ ਚੋਣਾਂ ਅਮਨੋ-ਅਮਾਨ ਨਾਲ ਸੰਪੰਨ ਹੋਈਆਂ।

20

ਅੱਜ ਪਿੰਡ ਠੱਟਾ ਨਵਾਂ ਵਿੱਚ 4 ਪੰਚਾਂ ਦੀ ਚੋਣ ਲਈ ਵੋਟਾਂ ਪੂਰੀ ਅਮਨੋ-ਅਮਾਨ ਨਾਲ ਸੰਪੰਨ ਹੋ ਗਈਆਂ। ਸਵੇਰੇ 8 ਵਜੇ ਸ਼ੁਰੂ ਹੋਈ ਪੋਲਿੰਗ ਵਿੱਚ ਚਾਰ ਵਾਰਡ ਦੇ ਵੋਟਰਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਸਵੇਰੇ 8 ਵਜੇ ਹੀ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਸਨ। ਸਾਰੇ ਵਾਰਡਾਂ ਦੀਆਂ 95 ਫੀਸਦੀ ਵੋਟਾਂ ਪੋਲ ਹੋਈਆਂ। ਵੋਟਾਂ ਦੀ ਗਿਣਤੀ ਸ਼ਾਮ 4 ਵਜੇ ਸ਼ੁਰੂ ਹੋਈ ਤੇ 4:30 ਵਜੇ ਚੋਣ ਨਤੀਜੇ ਬਾਹਰ ਆ ਗਏ।
ਵਾਰਡ ਨੰਬਰ-1 ਤੋਂ ਸ.ਬਖਸ਼ੀਸ਼ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਸ੍ਰੀ ਮਲਕੀਤ ਨੂੰ 21 ਵੋਟਾਂ ਨਾਲ ਨੂੰ ਹਰਾਇਆ।
ਵਾਰਡ ਨੰਬਰ-4 ਤੋਂ ਸ੍ਰੀਮਤੀ ਪਰਮਜੀਤ ਕੌਰ ਪਤਨੀ ਸ.ਲਖਬੀਰ ਸਿੰਘ ਲਾਲੀ ਨੇ ਸ੍ਰੀਮਤੀ ਚਰਨਜੀਤ ਕੌਰ ਪਤਨੀ ਬਲਕਾਰ ਸਿੰਘ ਮੋਮੀ  ਨੂੰ 32 ਵੋਟਾਂ ਨਾਲ ਨੂੰ ਹਰਾਇਆ।
ਵਾਰਡ ਨੰਬਰ-7 ਤੋਂ ਸ.ਦਲਜੀਤ ਸਿੰਘ ਪੁੱਤਰ ਸ.ਉਜਾਗਰ ਸਿੰਘ ਅਤੇ ਸ੍ਰੀ ਅਸ਼ਵਨੀ ਕੁਮਾਰ ਨੂੰ 15 ਵੋਟਾਂ ਨਾਲ ਨੂੰ ਹਰਾਇਆ।
ਵਾਰਡ ਨੰਬਰ-8 ਤੋਂ ਸ.ਬਿਕਰਮ ਸਿੰਘ ਮੋਮੀ ਪੁੱਤਰ ਸ.ਪੂਰਨ ਸਿੰਘ ਅਤੇ ਸ. ਇੰਦਰਜੀਤ ਸਿੰਘ ਛਿੰਦਾ ਪੁੱਤਰ ਸ੍ਰੀ ਸੋਹਣ ਲਾਲ ਨੂੰ 28 ਵੋਟਾਂ ਨਾਲ ਨੂੰ ਹਰਾਇਆ।
ਨਤੀਜੇ ਘੋਸ਼ਿਤ ਹੁੰਦੇ ਸਾਰ ਹੀ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ। ਹਰ ਪਾਸਿਓਂ ਵਧਾਈ ਦੇਣ ਵਾਲੇ ਲੋਕਾਂ ਦਾ ਤਾਂਤਾ ਲੱਗ ਗਿਆ। ਜੇਤੂ ਉਮੀਦਵਾਰਾਂ ਦੇ ਨਾਲ-ਨਾਲ ਹਾਰਨ ਵਾਲੇ ਉਮੀਦਵਾਰਾਂ ਨੇ ਵੀ ਆਪਣੇ-ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਅਤੇ ਰਲ ਕੇ ਜਸ਼ਨ ਮਨਾਏ। ਚੁਣੇ ਗਏ ਪੰਚਾਂ ਨੇ ਪਿੰਡ ਦੇ ਵਿਕਾਸ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਪ੍ਰਣ ਕੀਤਾ। ਇਸ ਵਾਰ ਪਿੰਡ ਠੱਟਾ ਨਵਾਂ ਦੀ ਪੰਚਾਇਤ ਵਿੱਚ  ਨੌਜਵਾਨਾਂ ਨੂੰ ਮੌਕਾ ਮਿਲਿਆ ਹੈ। ਸਮੂਹ ਵੋਟਰਾਂ ਅਤੇ ਪਿੰਡ ਵਾਸੀਆਂ ਵੱਲੋਂ ਉਮੀਦ ਕੀਤੀ ਜਾਂਦੀ ਹੈ ਕਿ ਇਸ ਵਾਰ ਪਿੰਡ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਬਾਕੀ ਨਹੀਂ ਰਹੇਗੀ।