ਪਿੰਡ ਠੱਟਾ ਨਵਾਂ ਵਿਖੇ 14ਵੇਂ ਸਾਲਾਨਾ ਜਾਗਰਣ ਦੇ ਸਬੰਧ ਵਿੱਚ ਝਾਕੀਆਂ ਕੱਢੀਆਂ ਗਈਆਂ-ਪੰਜਾਬੀ ਗਾਇਕ ਮਾਸ਼ਾ ਅਲੀ ਕਰਨਗੇ ਸ਼ਿਰਕਤ।

7

1

ਦੁਰਗਾ ਭਵਾਨੀ ਮੰਦਰ ਕਮੇਟੀ, ਸਮੂਹ ਨਗਰ ਨਿਵਾਸੀ, ਪ੍ਰਵਾਸੀ ਵੀਰ ਅਤੇ ਗਰਾਮ ਪੰਚਾਇਤ ਠੱਟਾ ਨਵਾਂ ਵੱਲੋਂ 14ਵੇਂ ਸਾਲਾਨਾ ਜਾਗਰਣ ਦੇ ਸਬੰਧ ਵਿੱਚ ਝਾਕੀਆਂ ਕੱਢੀਆਂ ਗਈਆਂ। ਸ਼ਾਮ 4 ਵਜੇ ਦੁਰਗਾ ਭਵਾਨੀ ਮੰਦਰ ਤੋਂ ਆਰੰਭ ਹੋਈਆਂ ਇਹ ਝਾਕੀਆਂ ਪਿੰਡ ਦੇ ਚੜ੍ਹਦੇ ਪਾਸੇ ਤੋਂ ਹੁੰਦੀਆਂ ਹੋਈਆਂ ਮੇਨ ਬਜ਼ਾਰ, ਮੋਮੀਆਂ ਵਾਲੀ ਗਲੀ, ਮਾੜ੍ਹਿਆਂ-ਤਰਖਾਣਾਂ ਦੇ ਘਰਾਂ ਤੋਂ ਹੁੰਦੀਆਂ ਹੋਈਆਂ ਵਾਪਸ ਦੁਰਗਾ ਭਵਾਨੀ ਮੰਦਰ ਪਹੁੰਚੀਆਂ। ਅੱਜ ਸ਼ਾਮ 7 ਵਜੇ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਮਸ਼ਹੂਰ ਪੰਜਾਬੀ ਗਾਇਕ ਮਾਸ਼ਾ ਅਲੀ ਅਤੇ ਪੰਮਾ ਭਗਤ ਸ਼ਿਰਕਤ ਕਰ ਰਹੇ ਹਨ।