Home / ਤਾਜ਼ਾ ਖਬਰਾਂ / ਠੱਟਾ ਨਵਾਂ / ਪਿੰਡ ਠੱਟਾ ਨਵਾਂ ਵਿਖੇ ਲੋਕ ਸਭਾ ਚੋਣਾਂ ਪੂਰੇ ਅਮਨੋ-ਅਮਾਨ ਨਾਲ ਸੰਪੰਨ-69 ਫੀਸਦੀ ਵੋਟਾਂ ਪੋਲ ਹੋਈਆਂ।

ਪਿੰਡ ਠੱਟਾ ਨਵਾਂ ਵਿਖੇ ਲੋਕ ਸਭਾ ਚੋਣਾਂ ਪੂਰੇ ਅਮਨੋ-ਅਮਾਨ ਨਾਲ ਸੰਪੰਨ-69 ਫੀਸਦੀ ਵੋਟਾਂ ਪੋਲ ਹੋਈਆਂ।

1

ਪਿੰਡ ਠੱਟਾ ਨਵਾਂ ਵਿੱਚ ਲੋਕ ਸਭਾ ਚੋਣਾਂ ਪੂਰੇ ਅਮਨੋ-ਅਮਾਨ ਨਾਲ ਸੰਪੰਨ ਹੋ ਗਈਆਂ। ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿਖੇ ਬਣੇ ਪੋਲਿੰਗ ਸਟੇਸ਼ਨ ਵਿੱਚ ਵੋਟਾਂ ਸਵੇਰੇ 7 ਵਜੇ ਸ਼ੁਰੂ ਹੋ ਗਈਆਂ ਅਤੇ ਸ਼ਾਮ 6 ਵਜੇ ਤੱਕ ਪੋਲਿੰਗ ਚੱਲਦੀ ਰਹੀ। ਪਿੰਡ ਦੇ ਹਰ ਇੱਕ ਵੋਟਰ ਨੇ ਬੜੇ ਚਾਅ ਨਾਲ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ। ਖਾਸ ਕਰਕੇ ਨੌਜਵਾਨਾਂ ਵਿੱਚ ਇਸ ਵਾਰ ਕਾਫੀ ਉਤਸ਼ਾਹ ਪਾਇਆ ਗਿਆ। ਸਾਰੇ ਪਾਰਟੀ ਵਰਕਰਾਂ ਨੇ ਵੀ ਬੜੀ ਤਨਦੇਹੀ ਨਾਲ ਅਤੇ ਬਿਨਾਂ ਕਿਸੇ ਵੈਰ-ਵਿਰੋਧ ਦੇ ਪੋਲਿੰਗ ਬੂਥ ਲਗਾ ਕੇ ਕੰਮ ਕੀਤਾ। ਦੋ ਪੋਲਿੰਗ ਸਟੇਸ਼ਨਾਂ ਤੇ 488/688 ਅਤੇ 624/917 ਵੋਟਾਂ ਪੋਲ ਹੋਈ, ਅਤੇ ਵੋਟ ਕਾਸਟਿੰਗ 69 ਪ੍ਰਤੀਸ਼ਤ ਰਹੀ।

About thatta

One comment

  1. Kanwarjit Lucky

    Bahut vadia…..

Scroll To Top
error: