Home / ਤਾਜ਼ਾ ਖਬਰਾਂ / ਠੱਟਾ ਨਵਾਂ / ਪਿੰਡ ਠੱਟਾ ਨਵਾਂ ਵਿਖੇ ਪੀਰ ਮੱਖਣ ਸ਼ਾਹ ਦੀ ਦਰਗਾਹ ਤੇ ਸਾਲਾਨਾ ਸੱਭਿਆਚਾਰਕ ਮੇਲਾ 23 ਜੁਲਾਈ ਨੂੰ।

ਪਿੰਡ ਠੱਟਾ ਨਵਾਂ ਵਿਖੇ ਪੀਰ ਮੱਖਣ ਸ਼ਾਹ ਦੀ ਦਰਗਾਹ ਤੇ ਸਾਲਾਨਾ ਸੱਭਿਆਚਾਰਕ ਮੇਲਾ 23 ਜੁਲਾਈ ਨੂੰ।

melA
ਪਿੰਡ ਠੱਟਾ ਨਵਾਂ ਦੀ ਦਰਗਾਹ ਤੇ ਸਾਲਾਨਾ ਸੱਭਿਆਚਰਕ ਮੇਲਾ ਮਿਤੀ 23 ਜੁਲਾਈ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਲੇ ਤੋਂ ਇੱਕ ਦਿਨ ਦਿਨ ਪਹਿਲਾਂ ਮਿਤੀ 22 ਜੁਲਾਈ ਦੀ ਰਾਤ ਲੋਕ ਕਲਾ ਮੰਚ ਮੁੱਲਾਂਪੁਰ ਦਾਖਾ ਲੁਧਿਆਣਾ ਦੀ ਟੀਮ ਵੱਲੋਂ ਦੋ ਨਾਟਕ ਖੇਡੇ ਜਾਣਗੇ। ਨਾਟਕ ਤੋਂ ਬਾਅਦ ਨਕਲੀਏ ਆਪਣੀ ਕਲਾ ਦਾ ਪ੍ਰਦਰਸ਼ਣ ਕਰਨਗੇ। ਮਿਤੀ 23 ਜੁਲਾਈ ਨੂੰ ਸਵੇਰੇ 10 ਵਜੇ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ। ਉਪਰੰਤ ਬੀਬਾ ਸਯਦਾ ਬੇਗਮ ਅਤੇ ਨਕਲੀਏ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਜਾਣਕਾਰੀ ਦੇਣ ਵਾਲੇ ਪ੍ਰਬੰਧਕਾਂ ਵਿੱਚ ਗੀਤਕਾਰ ਜੀਤ ਠੱਟੇ ਵਾਲਾ, ਸੁਖਜਿੰਦਰ ਸਿੰਘ ਕੇ.ਸੀ., ਸਰਬਜੀਤ ਸਿੰਘ ਸਾਹਬੀ, ਜਸਪਾਲ ਸਿੰਘ ਰਿੰਕਾ, ਮੁਹੰਮਦ ਅਮਜ਼ਦ ਖਾਨ ਅਤੇ ਹਰਜੀਤ ਸਿੰਘ ਆਦਿ ਸ਼ਾਮਿਲ ਸਨ।

About thatta

Comments are closed.

Scroll To Top
error: