ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਛੇਵੀਂ ਪ੍ਰਭਾਤ ਫੇਰੀ (11 ਜਨਵਰੀ) ਦਾ ਰੂਟ

342

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਛੇਵੀਂ ਪ੍ਰਭਾਤ ਫੇਰੀ ਮਿਤੀ 11 ਜਨਵਰੀ 2019 ਦਿਨ ਸ਼ੁੱਕਰਵਾਰ ਨੂੰ ਕੱਢੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਇੰਦਰਜੀਤ ਸਿੰਘ ਬਜਾਜ ਸਾਬਕਾ ਸਰਪੰਚ ਨੇ ਦੱਸਿਆ ਕਿ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਇਹ ਛੇਵੀਂ ਪ੍ਰਭਾਤ ਫੇਰੀ ਸਵੇਰੇ 4:15 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋ ਕੇ ਕੇਵਲ ਸਿੰਘ ਬਾਵੀ ਕਿਆਂ ਕੇ, ਤਾਰਾ ਸਿੰਘ ਮੋਮੀ, ਚਰਨਜੀਤ ਸਿੰਘ ਮੋਮੀ, ਜਗੀਰ ਸਿੰਘ ਮੋਮੀ, ਮਲਕੀਤ ਸਿੰਘ ਸੌਂਦ, ਰਾਜਪਾਲ ਸਿੰਘ ਸੌਂਦ, ਚਰਨਜੀਤ ਸਿੰਘ ਸੌਂਦ, ਪਰਮਜੀਤ ਸਿੰਘ ਸੌਂਦ, ਸੁਖਵਿੰਦਰ ਸਿੰਘ ਸੌਂਦ, ਜਸਵਿੰਦਰ ਸਿੰਘ ਮਾੜ੍ਹਾ, ਗੁਰਦੀਪ ਸਿੰਘ ਚੁੱਪ, ਗੁਰਬਚਨ ਸਿੰਘ ਚੁੱਪ, ਜਸਪਾਲ ਸਿੰਘ ਮਾੜ੍ਹਾ, ਮਾਸਟਰ ਪ੍ਰੀਤਮ ਸਿੰਘ ਮਾੜ੍ਹਾ, ਸਾਧੂ ਸਿੰਘ ਮਾੜ੍ਹਾ, ਬਲਦੇਵ ਸਿੰਘ ਮਾੜ੍ਹਾ, ਫੁੰਮਣ ਸਿੰਘ ਮਾੜ੍ਹਾ ਦੇ ਘਰਾਂ ਤੋਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਅਤੇ ਵਾਪਸ ਗੁਰਦੁਆਰਾ ਸਾਹਿਬ ਠੱਟਾ ਨਵਾਂ ਪਹੁੰਚੇਗੀ।