ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਤੀਸਰੀ ਪ੍ਰਭਾਤ ਫੇਰੀ ਕੱਢੀ ਗਈ

381

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਤੀਸਰੀ ਪ੍ਰਭਾਤ ਫੇਰੀ ਮਿਤੀ 8 ਜਨਵਰੀ 2019 ਦਿਨ ਮੰਗਲਵਾਰ ਨੂੰ ਕੱਢੀ ਗਈ। ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੱਢੀ ਗਈ ਇਹ ਤੀਸਰੀ ਪ੍ਰਭਾਤ ਫੇਰੀ ਸਵੇਰੇ 4:15 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋ ਕੇ ਬਜ਼ਾਰ ਵਿੱਚ ਦੀ ਗੀਹਨਿਆਂ ਵਾਲੀ ਗਲੀ, ਮਾਸਟਰ ਗੁਰਦੀਪ ਸਿੰਘ ਖੋਜਾ, ਮਨਜਿੰਦਰ ਸਿੰਘ ਮੂਦਾ, ਦਲਜੀਤ ਸਿੰਘ ਮੂਦਾ, ਸਰਵਣ ਸਿੰਘ, ਜਸਵੰਤ ਸਿੰਘ ਚੀਨੀਆ, ਮਲਕੀਤ ਸਿੰਘ ਚੀਨੀਆ, ਸੀਤਲ ਸਿੰਘ ਚੇਲਾ, ਬਲਦੇਵ ਸਿੰਘ ਚੀਨੀਆ, ਅਮਨਦੀਪ ਸਿੰਘ ਚੀਨੀਆ, ਬੁੱਕਣ ਸਿੰਘ ਅਮਲੀਆਂ ਕੇ, ਦਲੀਪ ਸਿੰਘ ਚੀਨੀਆ, ਕੇਵਲ ਸਿੰਘ ਅਮਲੀਆਂ ਕੇ, ਚਰਨ ਸਿੰਘ ਚੀਨੀਆ, ਪਰਮਿੰਦਰ ਸਿੰਘ ਚੀਨੀਆ, ਨੱਥਾ ਸਿੰਘ ਕਾਨੂੰਗੋ, ਗੁਰਦੀਪ ਸਿੰਘ ਚੀਨੀਆ, ਦਿਲਬਾਗ ਸਿੰਘ ਅਮਲੀਆਂ ਕੇ, ਮੱਸਾ ਸਿੰਘ, ਜਸਬੀਰ ਸਿੰਘ ਅੰਨੂੰ, ਜਸਬੀਰ ਸਿੰਘ ਦੇਵਗਨ, ਮੰਗਤ ਰਾਮ, ਬਲਬੀਰ ਸਿੰਘ ਭੈਲ, ਮੱਸਾ ਸਿੰਘ ਭੈਲ, ਮਾਸਟਰ ਜੋਗਿੰਦਰ ਸਿੰਘ ਖੜਕ ਸਿੰਘ ਕਿਆਂ ਕੇ, ਗੁਰਦੀਪ ਸਿੰਘ ਖੜਕ ਸਿੰਘ ਕੇ, ਹਰਜਿੰਦਰ ਸਿੰਘ ਬਾਊ, ਸੁਖਵਿੰਦਰ ਸਿੰਘ ਬਿੱਟੂ, ਸ਼ਿੰਗਾਰ ਸਿੰਘ ਦੁਕਾਨਦਾਰ, ਕਾਮਰੇਡ ਸੁਰਜੀਤ ਸਿੰਘ, ਡਾ. ਅਸ਼ਵਨੀ ਕੁਮਾਰ, ਨਰਿੰਦਰ ਸਿੰਘ ਨੰਬਰਦਾਰ, ਸਾਧੂ ਸਿੰਘ ਬੁੜ੍ਹਿਆਂ ਕੇ, ਮਹਿੰਗਾ ਸਿੰਘ ਬਾਬੇ ਕਿਆਂ ਕੇ, ਸੰਤੋਖ ਸਿੰਘ ਬਾਬੇ ਕਿਆਂ ਕੇ ਦੇ ਘਰਾਂ ਤੋਂ ਵਾਪਸ ਗੁਰਦੁਆਰਾ ਸਾਹਿਬ ਪਹੁੰਚੀ।

ਪ੍ਰਭਾਤ ਫੇਰੀ ਦੀਆਂ ਤਸਵੀਰਾਂ ਦੇਖਣ ਲਈ ਲਿੰਕ ਤੇ ਕਲਿੱਕ ਕਰੋ ਜੀ:  https://wp.me/P3Q4l3-676