Home / ਤਾਜ਼ਾ ਖਬਰਾਂ / ਠੱਟਾ ਨਵਾਂ / ਪਿੰਡ ਠੱਟਾ ਨਵਾਂ ਵਿਖੇ ਗਰਾਮ ਪੰਚਾਇਤ ਵੱਲੋਂ 8500 ਸਕੇਅਰ ਫੁੱਟ ਗਲੀ ਵਿੱਚ ਕੰਕਰੀਟ ਪਵਾ ਕੇ ਪੱਕਾ ਕਰਵਾਇਆ ਜਾ ਰਿਹਾ ਹੈ।

ਪਿੰਡ ਠੱਟਾ ਨਵਾਂ ਵਿਖੇ ਗਰਾਮ ਪੰਚਾਇਤ ਵੱਲੋਂ 8500 ਸਕੇਅਰ ਫੁੱਟ ਗਲੀ ਵਿੱਚ ਕੰਕਰੀਟ ਪਵਾ ਕੇ ਪੱਕਾ ਕਰਵਾਇਆ ਜਾ ਰਿਹਾ ਹੈ।

ਮੌਜੂਦਾ ਗਰਾਮ ਪੰਚਾਇਤ ਵੱਲੋਂ ਪਿੰਡ ਠੱਟਾ ਨਵਾਂ ਵਿੱਚ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਗਲੀਆਂ ਨਾਲੀਆਂ ਨੂੰ ਪੱਕਿਆ ਕਰਵਾਇਆ ਜਾ ਰਿਹਾ ਹੈ। ਸਰਪੰਚ ਸ੍ਰੀਮਤੀ ਜਸਵੀਰ ਕੌਰ ਅਤੇ ਸੁਖਵਿੰਦਰ ਸਿੰਘ ਥਿੰਦ ਦੀ ਯੋਗ ਅਗਵਾਈ ਵਿੱਚ ਪੰਚਾਇਤ ਵੱਲੋਂ ਅਵਤਾਰ ਸਿੰਘ ਨਿਆਣਿਆਂ ਦੇ ਘਰ ਮੂਹਰੇ ਦੀ ਗਲੀ ਤੋਂ ਲੈ ਕੇ ਝੰਡਾਂ ਅਤੇ ਬੇਰੀ ਵਾਲਿਆਂ ਦੀ ਗਲੀ ਨੂੰ ਸੜ੍ਹਕ ਤੱਕ ਕੰਕਰੀਟ ਪਵਾ ਕੇ ਪੱਕਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਸ੍ਰੀਮਤੀ ਜਸਬੀਰ ਕੌਰ, ਸੁਖਵਿੰਦਰ ਸਿੰਘ ਥਿੰਦ ਅਤੇ ਸਮੂਹ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਮਿਲੀਆਂ 2-2 ਲੱਖ ਰੁਪਏ ਦੀਆਂ 2 ਗਰਾਂਟਾਂ ਅਤੇ ਗਲੀ ਵਿੱਚ ਆਉਂਦੇ ਹਰੇਕ ਘਰ ਵੱਲੋਂ ਮਿਲੇ ਯੋਗਦਾਨ ਨਾਲ ਇਸ ਗਲੀ ਨੂੰ ਵਧੀਆ ਤਰੀਕੇ ਨਾਲ ਬਣਵਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਇਸ ਕਾਰਜ ਲਈ ਬਾਹਰੀ ਖਰਚਾ ਜਿਵੇਂ ਮਿੱਟੀ-ਰੇਤ ਦੀ ਢੋਆ-ਢੁਆਈ ‘ਤੇ ਲੇਬਰ ਦਾ ਲਗਭਗ 50,000 ਰੁਪਏ ਦਾ ਖਰਚ ਪੰਚਾਇਤ ਮੈਂਬਰਾਂ ਵੱਲੋਂ ਆਪ ਨਾਲ ਲੱਗ ਕੇ ਬਚਾਇਆ ਗਿਆ।

About thatta

Comments are closed.

Scroll To Top
error: