Home / ਤਾਜ਼ਾ ਖਬਰਾਂ / ਠੱਟਾ ਨਵਾਂ / ਪਿੰਡ ਠੱਟਾ ਨਵਾਂ ਵਿਖੇ ਆਟਾ ਦਾਲ ਸਕੀਮ ਕਾਰਡਾਂ ਤੋਂ ਵਾਂਝੇ ਰਹਿ ਗਏ ਲੋਕਾਂ ਨੇ ਸਰਪੰਚ ਨੂੰ ਦਿੱਤਾ ਮੰਗ ਪੱਤਰ।

ਪਿੰਡ ਠੱਟਾ ਨਵਾਂ ਵਿਖੇ ਆਟਾ ਦਾਲ ਸਕੀਮ ਕਾਰਡਾਂ ਤੋਂ ਵਾਂਝੇ ਰਹਿ ਗਏ ਲੋਕਾਂ ਨੇ ਸਰਪੰਚ ਨੂੰ ਦਿੱਤਾ ਮੰਗ ਪੱਤਰ।

22
ਹਾਲ ਹੀ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਆਟਾ ਦਾਲ ਸਕੀਮ ਦੇ ਕਾਰਡਾਂ ਤੋਂ ਪਿੰਡ ਠੱਟਾ ਨਵਾਂ ਦੇ ਬਹੁਤ ਸਾਰੇ ਲੋੜਵੰਦ ਲੋਕ ਵਾਂਝੇ ਰਹਿ ਗਏ। ਇਸ ਸਬੰਧੀ ਵਾਂਝੇ ਰਹਿ ਗਏ ਲੋਕਾਂ ਨੇ ਸਰਪੰਚ ਸ੍ਰੀਮਤੀ ਜਸਵੀਰ ਕੌਰ ਨੂੰ ਜਾਣੂ ਕਰਵਾਇਆ। ਮੰਗ ਪੱਤਰ ਦੇਣ ਵਾਲੇ ਲੋਕਾਂ ਨੇ ਦੋਸ਼ ਲਗਾਇਆ ਕਿ ਜੋ ਲੋਕ ਇਸ ਸਕੀਮ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਸਨ ਉਹਨਾਂ ਦੇ ਵੀ ਕਾਰਡ ਬਣ ਗਏ ਹਨ। ਕੁੱਝ ਘਰਾਂ ਦੇ ਦੋਹਰੇ ਕਾਰਡ ਵੀ ਬਣ ਕੇ ਆ ਗਏ ਹਨ। ਪਿੰਡ ਦੇ ਸਰਪੰਚ ਸ੍ਰੀਮਤੀ ਜਸਵੀਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਵਿੱਚੋਂ ਪੂਰੀ ਤਫਤੀਸ਼ ਕਰਨ ਤੋਂ ਬਾਅਦ ਕੁੱਲ੍ਹ 261 ਫਾਰਮ ਭਰ ਕੇ ਨਿੱਜੀ ਰੂਪ ਵਿੱਚ ਪੰਚਾਇਤ ਸੈਕਟਰੀ ਨੂੰ ਜਮ੍ਹਾਂ ਕਰਵਾਏ ਗਏ ਸਨ। ਪਰ ਸਰਕਾਰ ਵੱਲੋਂ 184 ਕਾਰਡ ਹੀ ਬਣਾਏ ਗਏ। ਉਹਨਾਂ ਭਰੋਸਾ ਦਵਾਇਆ ਕਿ ਇਸ ਸਬੰਧੀ ਪੜਤਾਲੀਆ ਅਫਸਰ ਨਾਲ ਗੱਲ ਕਰਕੇ ਬਾਕੀ ਰਹਿੰਦੇ ਕਾਰਡ ਜਲਦੀ ਬਣਵਾਏ ਜਾਣਗੇ। ਮੰਗ ਪੱਤਰ ਦੇਣ ਵਾਲਿਆਂ ਵਿੱਚ ਜੋਗਾ ਸਿੰਘ ਅੰਨੂ, ਮਿਸਤਰੀ ਸ਼ਿੰਗਾਰ ਸਿੰਘ, ਗੁਰਦੀਪ ਸਿੰਘ ਕਰੀਰ, ਬਖਸੀਸ਼ ਸਿੰਘ, ਛਿੰਦੋ, ਬਾਬਾ ਜਗੀਰ ਸਿੰਘ, ਸੰਤੋਖ ਸਿੰਘ, ਗੁਰਦੀਪ ਸਿੰਘ ਗੀਹਨਾ, ਪ੍ਰਧਾਨ, ਮੰਗਤ ਰਾਮ, ਖੁਸ਼ੀ ਮੁਹੰਮਦ ਆਦਿ ਹਾਜ਼ਰ ਸਨ।

About thatta

Comments are closed.

Scroll To Top
error: