Home / ਤਾਜ਼ਾ ਖਬਰਾਂ / ਠੱਟਾ ਨਵਾਂ / ਪਿੰਡ ਠੱਟਾ ਨਵਾਂ ਦੇ ਉੱਭਰਦੇ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਨੂੰ ਪਿੰਡ ਵਾਸੀਆਂ ਨੇ ਇੱਕ ਟੀਨ ਦੇਸੀ ਘਿਓ ਦਾ ਦਿੱਤਾ।

ਪਿੰਡ ਠੱਟਾ ਨਵਾਂ ਦੇ ਉੱਭਰਦੇ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਨੂੰ ਪਿੰਡ ਵਾਸੀਆਂ ਨੇ ਇੱਕ ਟੀਨ ਦੇਸੀ ਘਿਓ ਦਾ ਦਿੱਤਾ।

06.03.2015

ਅੱਜ ਪਿੰਡ ਠੱਟਾ ਨਵਾਂ ਵਿਖੇ ਪਿੰਡ ਦੇ ਹੀ ਉੱਭਰਦੇ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਨੂੰ ਉਸ ਦੀ ਕਬੱਡੀ ਖੇਡ ਪ੍ਰਤੀ ਲਗਨ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਵੱਲੋਂ ਇੱਕ ਟੀਨ ਦੇਸੀ ਘਿਓ ਦਾ ਦਿੱਤਾ ਗਿਆ। ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਮੋਹਤਵਰ ਵਿਅਕਤੀਆਂ ਨੇ ਸੰਬੋਧਨ ਕਰਦੇ ਹੋਏ ਆਖਿਆ ਕਿ ਜੇਕਰ ਅਸੀਂ ਅੱਜ ਆਪਣੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਇਹ ਬਹੁਤ ਜਰੂਰੀ ਹੈ ਕਿ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰੀਏ। ਇਸ ਮੌਕੇ ਮਾਸਟਰ ਜੋਗਿੰਦਰ ਸਿੰਘ, ਦਰਸ਼ਨ ਸਿੰਘ ਸਾਬਕਾ ਸਰਪੰਚ, ਦਿਲਬਾਗ ਸਿੰਘ ਠੇਕੇਦਾਰ, ਗੁਰਮੀਤ ਸਿੰਘ ਮਿੱਠਾ, ਸ਼ਿਵਰਨ ਸਿੰਘ ਕਰੀਰ, ਗੁਰਦੀਪ ਸਿੰਘ, ਚਰਨ ਸਿੰਘ, ਸ਼ਿੰਗਾਰ ਸਿੰਘ ਦੁਕਾਨਦਾਰ, ਸਰਬਜੀਤ ਸਿੰਘ, ਬਲਬੀਰ ਸਿੰਘ ਭੈਲ ਅਤੇ ਅਵਤਾਰ ਸਿੰਘ ਬਾਲੂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

About thatta

Comments are closed.

Scroll To Top
error: