ਪਿੰਡ ਠੱਟਾ ਨਵਾਂ ਤੋਂ ਸਰਪੰਚ ਅਤੇ ਮੈਂਬਰ ਪੰਚਾਇਤ ਦੀ ਚੋਣ ਲਈ ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ।

14

PE2013_001ਗਰਾਮ ਪੰਚਾਇਤ ਚੋਣਾਂ 2013 ਦੇ ਅਧੀਨ ਪਿੰਡ ਠੱਟਾ ਨਵਾਂ ਤੋਂ ਸਰਪੰਚ ਅਤੇ ਮੈਂਬਰ ਪੰਚਾਇਤ ਦੀ ਚੋਣ ਲਈ ਉਮੀਦਵਾਰਾਂ ਨੇ ਆਪਣੇ-ਆਪਣੇ ਕਾਗਜ਼ ਦਾਖਲ ਕਰਵਾ ਦਿੱਤੇ ਹਨ। ਸਰਪੰਚੀ ਦੀ ਚੋਣ ਲਈ ਪਿੰਡ ਵੱਲੋਂ ਸ੍ਰੀਮਤੀ ਜਸਵੀਰ ਕੌਰ ਪਤਨੀ ਸ.ਸੁਖਵਿੰਦਰ ਸਿੰਘ ਲਾਡੀ (ਅਮਲੀਆਂ ਕੇ ਪਰਿਵਾਰ ਵਿੱਚੋਂ)ਨੂੰ ਸਮੁੱਚੇ ਰੂਪ ਵਿੱਚ ਸਰਪੰਚੀ ਲਈ ਉਮੀਦਵਾਰ ਐਲਾਨ ਦਿੱਤਾ ਸੀ। ਉਹਨਾਂ ਦੇ ਮੁਕਾਬਲੇ ਵਾਲਮੀਕ ਭਾਈਚਾਰੇ ਵੱਲੋਂ ਸ੍ਰੀਮਤੀ ਜਸਵਿੰਦਰ ਕੌਰ ਪਤਨੀ ਸ੍ਰੀ ਜਗਦੀਪ ਕੁਮਾਰ (ਸ੍ਰੀਮਤੀ ਸੱਤੋ ਦੀ ਨੂੰਹ) ਨੂੰ ਸਰਪੰਚੀ ਦੀ ਚੋਣ ਲਈ ਕਾਗਜ਼ ਦਾਖਲ ਕਰਵਾਏ ਹਨ।
ਵਾਰਡ ਨੰਬਰ-1 ਤੋਂ ਸ.ਬਖਸ਼ੀਸ਼ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਮੈਂਬਰ ਪੰਚਾਇਤ ਦੀ ਉਮੀਦਵਾਰੀ ਲਈ ਕਾਗਜ਼ ਦਾਖਲ ਕਰਵਾਏ ਹਨ। ਉਹਨਾਂ ਦੇ ਮੁਕਾਬਲੇ ਸ੍ਰੀ ਨੰਦ ਲਾਲ ਪੁੱਤਰ ਅਮਰੂ ਨੇ ਮੈਂਬਰ ਪੰਚਾਇਤ ਦੀ ਉਮੀਦਵਾਰੀ ਲਈ ਕਾਗਜ਼ ਦਾਖਲ ਕਰਵਾਏ ਹਨ।
ਵਾਰਡ ਨੰਬਰ-2 ਤੋਂ ਸ੍ਰੀਮਤੀ ਛਿੰਦੋ ਪਤਨੀ ਸ੍ਰੀ ਜੋਗਿੰਦਰ ਨੂੰ ਸਰਵਸੰਮਤੀ ਨਾਲ ਮੈਂਬਰ ਪੰਚਾਇਤ ਚੁਣ ਲਿਆ ਗਿਆ ਹੈ।
ਵਾਰਡ ਨੰਬਰ-3 ਤੋਂ ਸ੍ਰੀਮਤੀ ਗੁਰਮੇਜ ਕੌਰ ਪਤਨੀ ਸ.ਸੂਬਾ ਸਿੰਘ (ਬਟੇਰੀ ਕਿਆਂ) ਨੂੰ ਸਰਵਸੰਮਤੀ ਨਾਲ ਮੈਂਬਰ ਪੰਚਾਇਤ ਚੁਣ ਲਿਆ ਗਿਆ ਹੈ।
ਵਾਰਡ ਨੰਬਰ-4 ਤੋਂ ਸ੍ਰੀਮਤੀ ਚਰਨਜੀਤ ਕੌਰ ਪਤਨੀ ਬਲਕਾਰ ਸਿੰਘ ਮੋਮੀ ਨੇ ਮੈਂਬਰ ਪੰਚਾਇਤ ਦੀ ਉਮੀਦਵਾਰੀ ਲਈ ਕਾਗਜ਼ ਦਾਖਲ ਕਰਵਾਏ ਹਨ। ਉਹਨਾਂ ਦੇ ਮੁਕਾਬਲੇ ਸ੍ਰੀਮਤੀ ਪਰਮਜੀਤ ਕੌਰ ਪਤਨੀ ਸ.ਲਖਬੀਰ ਸਿੰਘ ਲਾਲੀ ਨੇ ਮੈਂਬਰ ਪੰਚਾਇਤ ਦੀ ਚੋਣ ਲਈ ਕਾਗਜ਼ ਦਾਖਲ ਕਰਵਾਏ ਹਨ।
ਵਾਰਡ ਨੰਰ-5 ਤੋਂ ਸ.ਚਰਨਜੀਤ ਸਿੰਘ ਮੋਮੀ ਨੂੰ ਸਰਵਸੰਮਤੀ ਨਾਲ ਮੈਂਬਰ ਪੰਚਾਇਤ ਚੁਣ ਲਿਆ ਗਿਆ ਹੈ।
ਵਾਰਡ ਨੰਬਰ-6 ਤੋਂ ਸ.ਤੀਰਥ ਸਿੰਘ ਚੇਲਾ ਸਪੁੱਤਰ ਸ. ਬਲਵੰਤ ਸਿੰਘ ਨੂੰ ਸਰਵਸੰਮਤੀ ਨਾਲ ਮੈਂਬਰ ਪੰਚਾਇਤ ਚੁਣ ਲਿਆ ਗਿਆ ਹੈ।
ਵਾਰਡ ਨੰਬਰ-7 ਤੋਂ ਸ.ਦਲਜੀਤ ਸਿੰਘ ਪੁੱਤਰ ਸ.ਉਜਾਗਰ ਸਿੰਘ ਨੇ ਮੈਂਬਰ ਪੰਚਾਇਤ ਦੀ ਉਮੀਦਵਾਰੀ ਲਈ ਕਾਗਜ਼ ਦਾਖਲ ਕਰਵਾਏ ਹਨ। ਉਹਨਾਂ ਦੇ ਮੁਕਾਬਲੇ ਸ੍ਰੀ ਮੁਨੀਸ਼ ਕੁਮਾਰ ਪੁੱਤਰ ਸ੍ਰੀ ਅਸ਼ਵਨੀ ਕੁਮਾਰ ਨੇ ਮੈਂਬਰ ਪੰਚਾਇਤ ਦੀ ਉਮੀਦਵਾਰੀ ਲਈ ਕਾਗਜ਼ ਦਾਖਲ ਕਰਵਾਏ ਹਨ।
ਵਾਰਡ ਨੰਬਰ-8 ਤੋਂ ਸ.ਬਿਕਰਮ ਸਿੰਘ ਮੋਮੀ ਪੁੱਤਰ ਸ.ਪੂਰਨ ਸਿੰਘ ਨੇ ਮੈਂਬਰ ਪੰਚਾਇਤ ਦੀ ਉਮੀਦਵਾਰੀ ਲਈ ਕਾਗਜ਼ ਦਾਖਲ ਕਰਵਾਏ ਹਨ। ਉਹਨਾਂ ਦੇ ਮੁਕਾਬਲੇ ਸ. ਇੰਦਰਜੀਤ ਸਿੰਘ ਛਿੰਦਾ ਪੁੱਤਰ ਸ੍ਰੀ ਸੋਹਣ ਲਾਲ ਨੇ ਮੈਂਬਰ ਪੰਚਾਇਤ ਦੀ ਉਮੀਦਵਾਰੀ ਲਈ ਕਾਗਜ਼ ਦਾਖਲ ਕਰਵਾਏ ਹਨ।
ਵਾਰਡ ਨੰਬਰ9 ਤੋਂ ਮਾਸਟਰ ਮਹਿੰਗਾ ਸਿੰਘ ਮੋਮੀ ਨੇ ਮੈਂਬਰ ਪੰਚਾਇਤ ਦੀ ਉਮੀਦਵਾਰੀ ਲਈ ਕਾਗਜ਼ ਦਾਖਲ ਕਰਵਾਏ ਹਨ। ਉਹਨਾਂ ਦੇ ਮੁਕਾਬਲੇ ਸ. ਜਤਿੰਦਰ ਸਿੰਘ ਗੋਰਾ ਪੁੱਤਰ ਅਜੀਤ ਸਿੰਘ ਮੋਮੀ  ਨੇ ਮੈਂਬਰ ਪੰਚਾਇਤ ਦੀ ਉਮੀਦਵਾਰੀ ਲਈ ਕਾਗਜ਼ ਦਾਖਲ ਕਰਵਾਏ ਹਨ।
25 ਜੂਨ 2013 ਤੱਕ ਕੋਈ ਵੀ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈ ਸਕਦਾ ਹੈ। 3 ਜੁਲਾਈ 2013 ਦਿਨ ਬੁੱਧਵਾਰ ਨੂੰ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।