ਪਿੰਡ ਠੱਟਾ ਨਵਾਂ ਤੋਂ ਗੁਰਦੁਆਰਾ ਦਮਦਮਾ ਸਾਹਿਬ ਤੱਕ ਦੇ ਰਸਤੇ ਦੀ ਸਫਾਈ ਕੀਤੀ ਗਈ

8

ਮਹਾਨ ਸ਼ਹੀਦ ਯੋਧਾ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ 9 ਮਈ ਨੂੰ ਕਰਵਾਏ ਜਾ ਰਹੇ ਤਿੰਨ ਰੋਜ਼ਾ ਸਮਾਗਮ ਦੇ ਸਬੰਧ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੱਟਾ ਨਵਾਂ ਅਤੇ ਪਿੰਡ ਦੇ ਨੌਜਵਕਨਾਂ ਵੱਲੋਂ ਪਿੰਡ ਠੱਟਾ ਨਵਾਂ ਤੋਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੱਕ ਜਾਂਦੀ ਸੜ੍ਹਕ ਦੇ ਬੰਨਿਆਂ ਦੀ ਸਫਾਈ ਕੀਤੀ ਗਈ। ਸੜ੍ਹਕ ਦੇ ਦੋਨੋਂ ਪਾਸੇ ਲੱਗੇ ਪੌਦਿਆਂ ਨੂੰ ਸਫੈਦੀ ਕੀਤੀ ਗਈ। ਨੌਜਵਾਨਾਂ ਵੱਲੋਂ ਕੀਤੇ ਗਏ ਇਸ ਕਾਰਜ ਦੀ ਭਰਪੂਰ ਸ਼ਲਾਘਾ ਹੋ ਰਹੀ ਹੈ।