ਪਿੰਡ ਠੱਟਾ ਨਵਾਂ ‘ਚ ਅੱਗ ਨਾਲ 5 ਏਕੜ ਕਣਕ ਸੜੀ

494

ਜੱਗਬਾਣੀ: ਥਾਣਾ ਤਲਵੰਡੀ ਚੌਧਰੀਆਂ ਦੇ ਖੇਤਰ ‘ਚ ਪਿੰਡ ਠੱਟਾ ਨਵਾਂ ਨੇੜੇ ਬੁੱਧਵਾਰ ਸਵੇਰੇ 9.30 ਵਜੇ ਦੇ ਕਰੀਬ ਬਿਜਲੀ ਦਾ ਸਰਕਟ ਸ਼ਾਟ ਹੋਣ ਕਾਰਨ ਲੱਗੀ ਅੱਗ ਨਾਲ ਕਿਸਾਨਾਂ ਦੀ 5 ਏਕੜ ਪੱਕੀ ਕਣਕ ਸੜ ਜੇ ਰਾਖ ਹੋਣ ਦੀ ਖਬਰ ਹੈ। ਅੱਗ ਲੱਗਣ ਦੀ ਖਬਰ ਮਿਲਦੇ ਹੀ ਵੱਡੀ ਗਿਣਤੀ ‘ਚ ਕਿਸਾਨ ਆਪਣੇ ਟਰੈਕਟਰ ਲੈ ਕੇ ਪਹੁੰਚੇ ਅਤੇ ਕਣਕ ਦੇ ਅੱਗ ਲੱਗੇ ਖੇਤ ਦਾ ਆਲਾ-ਦੁਆਲਾ ਤਵੀਆਂ ਅਤੇ ਹਲ ਆਦਿ ਨਾਲ ਵਾਹ ਦਿੱਤਾ, ਜਿਸ ਨਾਲ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਸਮੇਂ ਕਿਸਾਨ ਗੁਰਮੁਖ ਸਿੰਘ ਦੀ ਤਿੰਨ ਏਕੜ ਅਤੇ ਸੁਖਦੇਵ ਸਿੰਘ ਦੀ ਦੋ ਏਕੜ ਕਣਕ ਪੂਰੀ ਤਰ੍ਹਾਂ ਰਾਖ ਹੋਣ ਦੀ ਖਬਰ ਹੈ। ਸੁਲਤਾਨਪੁਰ ਲੋਧੀ ‘ਚ ਕੋਈ ਵੀ ਫਾਇਰ ਬ੍ਰਿਗੇਡ ਨਾਂ ਹੋਣ ਕਾਰਨ ਲੋਕਾਂ ‘ਚ ਭਾਰੀ ਰੋਸ ਹੈ।

ਅਜੀਤ: ਬਲਾਕ ਸੁਲਤਾਨਪੁਰ ਦੇ ਪਿੰਡ ਠੱਟਾ ਨਵਾਂ ‘ਚ ਅੱਜ ਅਚਾਨਕ ਅੱਗ ਲੱਗਣ ਨਾਲ ਦੋ ਕਿਸਾਨਾਂ ਦੀ 5 ਏਕੜ ਕਣਕ ਦੀ ਫ਼ਸਲ ਸੜ ਗਈ। ਇਲਾਕੇ ਦੇ ਲੋਕਾਂ ਵਲੋਂ ਭਾਰੀ ਮਿਹਨਤ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਇੰਨਾ ਹੀ ਨਹੀਂ ਬੀਤੀ ਰਾਤ ਆਈ ਤੇਜ਼ ਹਨੇਰੀ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਪਿੰਡ ਮਸੀਤਾਂ ‘ਚ ਵੀ ਦੋ ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ।