ਪਿੰਡ ਅਮਰਕੋਟ ਦੇ ਜਤਿੰਦਰ ਸਿੰਘ ਦੀ ਨੁੱਕਰੀ ਘੋੜੀ ਪਹਿਲੇ ਸਥਾਨ ‘ਤੇ ਰਹੀ।

16

ਪਸ਼ੂ ਪਾਲਣ ਵਿਭਾਗ ਕਪੂਰਥਲਾ ਵੱਲੋਂ ਢੱਪਈ ਵਿਖੇ ਕਰਵਾਏ ਗਏ ਪਸ਼ੂ ਮੇਲੇ ਦੌਰਾਨ ਘੋੜਾ ਪਾਲਕ ਨੌਜਵਾਨ ਕਿਸਾਨ ਜਤਿੰਦਰ ਸਿੰਘ ਹੈਪੀ ਪੁੱਤਰ ਸ: ਸੂਰਤ ਸਿੰਘ ਸਰਪੰਚ ਅਮਰਕੋਟ ਦੀ ਨੁੱਕਰੀ ਘੋੜੀ ਨੂੰ ਜ਼ਿਲ੍ਹੇ ਵਿਚ ਪਹਿਲਾ ਸਥਾਨ ਮਿਲਣ ‘ਤੇ ਪਿੰਡ ਅਮਰਕੋਟ ਨਿਵਾਸੀਆਂ ਨੇ ਪਰਿਵਾਰ ਨੂੰ ਵਧਾਈ ਦਿੱਤੀ ਹੈ। ਪ੍ਰੋ: ਚਰਨ ਸਿੰਘ ਪ੍ਰਧਾਨ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ, ਮਾਸਟਰ ਗੁਰਬਚਨ ਸਿੰਘ, ਮਾਸਟਰ ਗੁਰਮੇਲ ਸਿੰਘ, ਸੰਤੋਖ ਸਿੰਘ, ਬਲਵਿੰਦਰ ਸਿੰਘ ਬੱਗਾ, ਸਵਰਨ ਸਿੰਘ, ਨਿਰੰਜਨ ਸਿੰਘ ਕਾਨੂੰਗੋ, ਮਾਸਟਰ ਮਹਿੰਦਰ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ, ਮਾਸਟਰ ਬਲਵੰਤ ਸਿੰਘ ਨੇ ਪਰਿਵਾਰ ਨੂੰ ਵਧਾਈ ਦਿੱਤੀ ਹੈ, ਜਿਨ੍ਹਾਂ ਨੇ ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। (source Ajit)