ਪਿੰਡਾਂ ਵਿੱਚ ਕੰਮ ਕਰਦੇ ਆਰ.ਐਮ.ਪੀ. ਦੀ ਮੀਟਿੰਗ *

13

ਸਿਹਤ ਵਿਭਾਗ ਵੱਲੋਂ ਸੀ. ਐੱਚ. ਸੀ ਟਿੱਬਾ ਵਿਖੇ ਡਾ. ਬਲਬੀਰ ਸਿੰਘ ਸਿਵਲ ਸਰਜਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਐਸ.ਐਮ.ਓ ਨਰਿੰਦਰ ਸਿੰਘ ਤੇਜੀ ਦੀ ਅਗਵਾਈ ਹੇਠ ਬਲਾਕ ਦੇ ਪਿੰਡਾਂ ਵਿਚ ਕੰਮ ਕਰ ਰਹੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਦੀ ਮੀਟਿੰਗ ਹੋਈ। ਇਲਾਕੇ ਭਰ ਤੋਂ 90 ਦੇ ਕਰੀਬ ਆਰ. ਐਮ. ਪੀ, ਪੈਰਾ ਮੈਡੀਕਲ ਸਟਾਫ਼ ਅਤੇ ਆਸ਼ਾ ਫਸਿਲੀਟੇਟਰ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਨਰਿੰਦਰ ਸਿੰਘ ਤੇਜੀ ਨੇ ਨੈਸ਼ਨਲ ਪ੍ਰੋਗਰਾਮਾਂ ਵਿੱਚ ਹਿੱਸੇਦਾਰੀ ਪਾਉਣ ਲਈ, ਦੇਸ਼ ਅੰਦਰ ਚਿੰਤਾਜਨਕ ਵਧਦੀ ਆਬਾਦੀ ਨੂੰ ਕਾਬੂ ਪਾਉਣ ਲਈ ਨਲਬੰਦੀ ਅਤੇ ਨਸਬੰਦੀ ਅਪ੍ਰੇਸ਼ਨ ਕਰਵਾਉਣ ਲਈ ਉਤਸ਼ਾਹਿਤ ਕੀਤਾ। ਮੀਟਿੰਗ ਨੂੰ ਸਿਵਲ ਸਰਜਨ ਡੀ. ਐੱਚ. ਓ ਡਾ. ਗੁਰਇਕਬਾਲ ਸਿੰਘ, ਡਾਕਟਰ ਬਲਦੇਵ ਰਾਜ ਨੇ ਨੈਸ਼ਨਲ ਪ੍ਰੋਗਰਾਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਰੇਸ਼ਮ ਸਿੰਘ, ਐੱਸ.ਆਈ ਸ਼ਿੰਗਾਰਾ ਸਿੰਘ, ਚਰਨ ਸਿੰਘ ਐਸ.ਆਈ, ਮਾ.ਅਸ਼ਵਨੀ ਕੁਮਾਰ ਟਿੱਬਾ ਅਤੇ ਸਮੂਹ ਸਟਾਫ਼ ਹਾਜ਼ਰ ਸਨ।