Home / ਉੱਭਰਦੀਆਂ ਕਲਮਾਂ / ਪਰਮਿੰਦਰ ਸਿੰਘ ਚਾਨਾ / ਪਰਮਿੰਦਰ ਕਰਦਾ ਸੀ ਯਾਦ ਉਹਨਾਂ ਗੁਰੂਆਂ ਦੀ ਬਾਣੀ, ਆਉਣ ਵਾਲੇ ਸਮੇਂ ਦਾ ਇਤਿਹਾਸ ਜਿਹਨਾਂ ਰਚਿਆ।

ਪਰਮਿੰਦਰ ਕਰਦਾ ਸੀ ਯਾਦ ਉਹਨਾਂ ਗੁਰੂਆਂ ਦੀ ਬਾਣੀ, ਆਉਣ ਵਾਲੇ ਸਮੇਂ ਦਾ ਇਤਿਹਾਸ ਜਿਹਨਾਂ ਰਚਿਆ।

parminder chana

ਇਨਸਾਨ ਨੇ ਤਾਂ ਬੋਲ-ਬੋਲ ਦੁੱਖਾਂ ਨੂੰ ਸੁਣਾ ਦਿੱਤਾ,
ਬੇਜੁਬਾਨ ਜਿਹੜੇ ਪੰਛੀ ਖਿਆਲ ਉਹਨਾ ਦਾ ਕਰਵਾ ਦਿੱਤਾ,
ਮਰਦੇ ਪਏ ਨੂੰ ਗੋਤਾ ਪਾਣੀ ‘ਚ ਲਵਾ ਦਿੱਤਾ,
ਪੰਛੀਆਂ ਦਾ ਦੁੱਖ ਜੂਣ ਬੋਲ ਕੇ ਹੰਡਾ ਦਿੱਤਾ।

ਸੁੱਖਾਂ ਦੀ ਉਹ ਜ਼ਿੰਦਗੀ ਦਾ ਲਾਰਾ ਲਾ ਹੀ ਰੱਖਿਆ,
ਦੁੱਖਾਂ ਨਾਲ ਸਾਂਝ ਪਾ ਕੇ ਰੱਬ ਚੇਤੇ ਰੱਖਿਆ,
ਹੁੰਦਾ ਨਾ ਜੇ ਦੁੱਖ ਲੋਕ ਰੱਬ ਕਿਹਨੂੰ ਮੰਨਦੇ,
ਜਾਣੇ-ਅਣਜਾਣੇ ਵਿੱਚ ਮੋਹ ਸਭ ਚੱਖਿਆ।

ਪਰਮਿੰਦਰ ਕਰਦਾ ਸੀ ਯਾਦ ਉਹਨਾ ਗੁਰੂਆਂ ਦੀ ਬਾਣੀ,
ਆਉਣ ਵਾਲੇ ਸਮੇਂ ਦਾ ਇਤਿਹਾਸ ਜਿਹਨਾਂ ਰਚਿਆ,
ਆਉਣ ਜਾਣ ਲੱਗੀ ਹੋਈ ਭੁੱਲ ਗਏ ਲੱਖਾਂ ਨੂੰ,
ਯਾਦ ਕਰੋ ਉਹਨੂੰ ਜੋ ਆਪਾ ਸਮੇਂ ਤੋ ਹੀ ਸਿੱਖਿਆ।

ਧਰਮਾ ਦੀ ਬੋਲੀ ਲਾਉਂਦੇ ਉਹੀ ਸਭ ਸੋਦੇਬਾਜ਼,
ਜੋ ਜ਼ਿੰਦਗੀ ਦੇ ਸੱਚ ਤੋਂ ਕੋਹਾ ਦੂਰ ਭੱਜਿਆ ,
ਅੱਤ ਦਾ ਮੋਹ ਮਾਂ-ਬਾਪ ਦੇ ਪਿਆਰ ਵਿਚ,
ਜਿਹਨਾ ਜ਼ਿੰਦਗੀ ਤੋਂ ਪਾਠ ਕੁਰਬਾਨੀ ਦਾ ਹੀ ਸਿੱਖਿਆ।

About thatta

Comments are closed.

Scroll To Top
error: