ਪਰਮਜੀਤ ਸਿੰਘ ਟਿੱਬਾ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ *

12

bsfਸਪੋਰਟਸ ਸਕੂਲ ਜਲੰਧਰ ਵਿਚ ਲੰਬਾ ਸਮਾਂ ਅਧਿਆਪਕ ਰਹੇ ਪ੍ਰੀਤਮ ਸਿੰਘ ਟਿੱਬਾ ਦੇ ਪੁੱਤਰ ਪਰਮਜੀਤ ਸਿੰਘ ਜੋ ਬੀ.ਐਸ.ਐਫ ਵਿਚ ਬਤੌਰ ਇੰਸਪੈਕਟਰ ਸੇਵਾ ਨਿਭਾ ਰਿਹਾ ਸੀ ਅਤੇ ਜਿਨ੍ਹਾਂ ਦਾ ਬੀਤੇ ਦਿਨੀਂ ਗੁਜਰਾਤ ਦੇ ਜ਼ਿਲ੍ਹਾ ਗਾਂਧੀ ਨਗਰ ਦੇ ਦਾਤੇਵਾੜਾ ਵਿਖੇ ਅਚਾਨਕ ਨਿਧਨ ਹੋ ਗਿਆ ਸੀ, ਦੀ ਮ੍ਰਿਤਕ ਦੇਹ ਦਾ ਸਮਸ਼ਾਨਘਾਟ ਟਿੱਬਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਕੌਮੀ ਪੱਧਰ ਦੇ ਖਿਡਾਰੀ ਰਹੇ ਪਰਮਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਗੁਜਰਾਤ ਤੋਂ ਬੀ.ਐਸ.ਐਫ ਦੇ ਇੰਸਪੈਕਟਰ ਸੂਬੇ ਸਿੰਘ ਅਤੇ ਆਰ.ਐਸ ਰੰਗੜਾ ਦੀ ਅਗਵਾਈ ਵਿਚ 71 ਬਟਾਲੀਅਨ ਦੇ ਜਵਾਨ ਪਿੰਡ ਟਿੱਬਾ ਲੈ ਕੇ ਆਏ। ਅੰਤਿਮ ਸੰਸਕਾਰ ਮੌਕੇ ਬੀ.ਐਸ.ਐਫ ਦੀ ਟੁਕੜੀ ਨੇ ਹਥਿਆਰ ਉਲਟੇ ਕਰਕੇ ਸਲਾਮੀ ਦਿੱਤੀ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ 14 ਸਾਲਾਂ ਪੁੱਤਰ ਨੇ ਵਿਖਾਈ। ਇਸ ਮੌਕੇ ਪ੍ਰੋ: ਬਲਜੀਤ ਸਿੰਘ ਸਰਪੰਚ ਟਿੱਬਾ, ਸਵਰਨ ਸਿੰਘ, ਬਖਸ਼ੀਸ਼ ਸਿੰਘ ਚਾਨਾ, ਹਰਪ੍ਰੀਤ ਸਿੰਘ ਰੂਬੀ, ਰਤਨ ਸਿੰਘ ਕੋਚ ਸਾਬਕਾ ਜ਼ਿਲ੍ਹਾ ਖੇਡ ਅਫ਼ਸਰ, ਮਾਸਟਰ ਬਲਕਾਰ ਸਿੰਘ, ਸੇਵਾ ਮੁਕਤ ਬਲਾਕ ਸਿੱਖਿਆ ਸੇਵਾ ਸਿੰਘ ਟਿੰਬਾ, ਦਲੀਪ ਸਿੰਘ, ਅਜੀਤ ਸਿੰਘ ਕਾਨੂੰਗੋ, ਸੁਰਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਸਨੇਹੀਆ ਨੇ ਪਰਮਜੀਤ ਸਿੰਘ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ।