ਪਤਨੀ ਦਾ ਕਤਲ ਕਰਕੇ ਫਰਾਰ ਹੋਇਆ ਪਤੀ ਪੁਲਿਸ ਵੱਲੋਂ ਕਾਬੂ

4

23032013ਬੀਤੇ ਕੁਝ ਦਿਨ ਪਹਿਲਾਂ ਥਾਣਾ ਤਲਵੰਡੀ ਚੌਧਰੀਆਂ ਅਧੀਨ ਆਉਾਦੇ ਪਿੰਡ ਬੂੜੇਵਾਲ ਵਿਖੇ ਕੁਲਵਿੰਦਰ ਕੌਰ ਉਰਫ਼ ਕਿੰਦਰ ਜੋ ਕਿ ਆਂਗਣਵਾੜੀ ਵਿਚ ਹੈਲਪਰ ਦੇ ਤੌਰ ਤੇ ਕੰਮ ਕਰਦੀ ਸੀ | ਉਸ ਦੇ ਪਤੀ ਗੁਰਦੀਪ ਸਿੰਘ ਉਰਫ਼ ਪੱਪੂ ਪੁੱਤਰ ਦਰਸ਼ਨ ਸਿੰਘ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਮਾਰ ਦਿੱਤਾ ਸੀ ਤੇ ਆਪ ਉਸੇ ਦਿਨ ਤੋਂ ਫਰਾਰ ਸੀ, ਕੁਲਵਿੰਦਰ ਕੌਰ ਦੇ ਤਿੰਨ ਲੜਕੇ ਸਨ ਜਿਨ੍ਹਾਂ ‘ਚੋਂ ਵੱਡਾ ਲੜਕਾ ਜਸਪਾਲ ਸਿੰਘ ਜਿਸ ਦੇ ਬਿਆਨਾਂ ਤੇ ਪੁਲਿਸ ਨੇ ਪਰਚਾ ਦਰਜ ਕਰਕੇ ਦੋਸ਼ੀ ਗੁਰਦੀਪ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਸੀ | ਫੋਨ ਡਿਟੇਲ ਮੁਤਾਬਿਕ ਐੱਸ.ਐੱਚ.ਓ ਸ਼ਿਵਕੰਵਲ ਸਿੰਘ ਦੀ ਅਗਵਾਈ ਵਿਚ ਨਾਕਾਬੰਦੀ ਤੇਜ਼ ਕਰ ਦਿੱਤੀ, ਨਾਕਾਬੰਦੀ ਦੌਰਾਨ ਸ਼ਾਲਾਪੁਰ ਬੇਟ ਜਦੋਂ ਪੁਲਿਸ ਚੈਕਿੰਗ ਕਰ ਰਹੀ ਸੀ ਤਾਂ ਅਚਾਨਕ ਦੋਸ਼ੀ ਗੁਰਦੀਪ ਸਿੰਘ ਦਿਖਾਈ ਦਿੱਤਾ ਜਿਸ ਨੂੰ ਮੌਕੇ ਤੇ ਦਬੋਚ ਲਿਆ | ਪੁੱਛਗਿੱਛ ਕਰਨ ਤੇ ਉਸ ਨੇ ਮੰਨਿਆ ਕਿ ਮਾਮੂਲੀ ਜਿਹੇ ਤਕਰਾਰ ਤੋਂ ਸਾਡਾ ਝਗੜਾ ਹੋ ਗਿਆ ਜਿਸ ਨੂੰ ਮੈਂ ਜਲਦੀ ਨਵਾਂ ਮੋੜ ਦਿੱਤਾ ਤੇ ਆਪਣੀ ਪਤਨੀ ਨੂੰ ਬਾਹਰ ਬਾਲਣ ਲੈਣ ਜਾਣ ਲਈ ਮਜਬੂਰ ਕੀਤਾ, ਬਲਦੇਵ ਸਿੰਘ ਪੁੱਤਰ ਇੰਦਰ ਸਿੰਘ ਦੇ ਕਣਕ ਦੇ ਖੇਤਾਂ ਵਿਚ ਜਾ ਕੇ ਮੈਂ ਆਪਣੀ ਪਤਨੀ ਕੁਲਵਿੰਦਰ ਕੌਰ ਦਾ, ਉਸ ਦੀ ਚੁੰਨੀ ਨਾਲ ਉਸ ਗਲਾ ਘੁੱਟ ਦਿੱਤਾ ਤੇ ਉਸ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ, ਲਾਸ਼ ਨੂੰ ਮੈਂ ਉੱਥੇ ਮੌਜੂਦ ਪਈ ਕਾਈ ਥੱਲੇ ਲੁਕਾ ਆਇਆ | ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੇ ਦੋਸ਼ੀ ਨੂੰ ਜੇਲ੍ਹ ਭੇਜ ਦਿੱਤਾ ਹੈ |