ਨੌਜਵਾਨ ਆਪਣੇ ਦੇਸ਼ ਵਿਚ ਰਹਿ ਕੇ ਹਰ ਮੰਜ਼ਿਲ ‘ਤੇ ਪਹੁੰਚ ਸਕਦੇ ਹਨ-ਜੌਹਲ

7

ਫੱਤੂਢੀਂਗਾ, 22 ਮਈ (ਬਲਜੀਤ ਸਿੰਘ)-ਸਰਕਾਰੀ ਹਾਈ ਸਕੂਲ ਬੂੜੇਵਾਲ ਵਿਖੇ ਵਿਦੇਸ਼ਾਂ ਵੱਲ ਜਾਣ ਦੇ ਵਧ ਰਹੇ ਰੁਝਾਨ ‘ਤੇ ਸਕੂਲ ਮੁਖੀ ਮਾਸਟਰ ਬਖ਼ਸ਼ੀ ਸਿੰਘ ਦੀ ਯੋਗ ਅਗਵਾਈ ਵਿਚ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਬਤੌਰ ਮੁੱਖ ਮਹਿਮਾਨ ਹਲਕਾ ਭੁੱਲਥ ਪ੍ਰੈੱਸ ਕਲੱਬ ਦੇ ਚੇਅਰਮੈਨ ਤੇ ਉੱਘੇ ਕਾਲਮ ਨਵੀਸ ਪੱਤਰਕਾਰ ਸਤਪਾਲ ਸਿੰਘ ਜੌਹਲ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਨੇ ਆਪਣੇ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਅੱਜ ਕੱਲ੍ਹ ਨੌਜਵਾਨ ਰਾਤੋ ਰਾਤ ਵਧੇਰੇ ਪੈਸੇ ਕਮਾ ਕੇ ਜ਼ਿੰਦਗੀ ਐਸ਼ੋ ਆਰਾਮ ਨਾਲ ਜਿਊਣਾ ਚਾਹੁੰਦੇ ਹਨ ਤੇ ਇਸ ਲਈ ਉਨ੍ਹਾਂ ਨੇ ਸਿਰਫ਼ ਵਿਦੇਸ਼ ਜਾ ਕੇ ਇਹ ਸੁਪਨਾ ਪੂਰਾ ਕਰਨ ਦਾ ਸੋਚਿਆ ਹੁੰਦਾ ਹੈ। ਜਦ ਕਿ ਵਿਦੇਸ਼ਾਂ ਵਿਚ ਗ਼ਲਤ ਤਰੀਕੇ ਨਾਲ ਗਏ ਨੌਜਵਾਨ ਬਹੁਤ ਹੀ ਮਾੜੀ ਜ਼ਿੰਦਗੀ ਜੀ ਰਹੇ ਹਨ। ਉਨ੍ਹਾਂ ਕਿਹਾ ਕਿ ਮਿਹਨਤ ਤੇ ਲਗਨ ਨਾਲ ਜੇਕਰ ਨੌਜਵਾਨ ਆਪਣੇ ਦੇਸ਼ ਵਿਚ ਕੋਈ ਵੀ ਕੰਮ ਸ਼ੁਰੂ ਕਰਨਗੇ ਤਾਂ ਉਹ ਜ਼ਿੰਦਗੀ ਦੀ ਹਰ ਮੰਜ਼ਿਲ ਤੇ ਪਹੁੰਚ ਸਕਦੇ ਹਨ। ਸਮਾਗਮ ਨੂੰ ਮਾ. ਦੇਸ ਰਾਜ, ਮਾਸਟਰ. ਸੁਰਜੀਤ ਸਿੰਘ ਟਿੱਬਾ, ਸਕੂਲ ਮੁਖੀ ਬਖ਼ਸ਼ੀ ਸਿੰਘ, ਮੰਗਲ ਸਿੰਘ ਭੱਟੀ ਸਾਬਕਾ ਸਰਪੰਚ ਨੇ ਸੰਬੋਧਨ ਕੀਤਾ। ਇਸ ਮੌਕੇ ਸਰਪੰਚ ਰੇਸ਼ਮ ਸਿੰਘ, ਮੈਡਮ ਅਮਨਦੀਪ ਕੌਰ, ਮਾਸਟਰ ਸਰਤਾਜ ਸਿੰਘ, ਜਤਿੰਦਰ ਥਿੰਦ, ਕਮੇਟੀ ਮੈਂਬਰ ਬਲਬੀਰ ਸਿੰਘ ਆਦਿ ਹਾਜ਼ਰ ਸਨ।