ਨੌਜਵਾਨਾਂ ਵੱਲੋਂ ਪਿੰਡ ਠੱਟਾ ਪੁਰਾਣਾ ਦੇ ਪੰਚਾਇਤ ਘਰ ਅਤੇ ਸਰਕਾਰੀ ਸਕੂਲ ਦੀ ਸਾਫ-ਸਫਾਈ ਉਪਰੰਤ ਬੂਟੇ ਲਗਾਏ ਗਏ।

5

ਬੀਤੇ ਦਿਨੀਂ ਪਿੰਡ ਠੱਟਾ ਪੁਰਾਣਾ ਵਿਖੇ ਗਰਾਮ ਪੰਚਾਇਤ ਅਤੇ ਸ਼ਹੀਦ ਬਾਬਾ ਬੀਰ ਸਿੰਘ ਜੀ ਸਪੋਰਟਸ ਐਂਡ ਕਲਚਰਲ ਕਲੱਬ ਦੇ ਮੈਂਬਰਾਂ ਵੱਲੋਂ ਪਿੰਡ ਦੇ ਪੰਚਾਇਤ ਘਰ, ਸਰਕਾਰੀ ਪ੍ਰਇਮਰੀ ਸਕੂਲ ਵਿਖੇ ਸਾਫ ਸਫਾਈ ਕੀਤੀ ਗਈ ਅਤੇ ਬੂਟੇ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਜੀਤ ਸਿੰਘ ਨੇ ਦੱਸਿਆ ਕਿ ਕਲੱਬ ਵੱਲੋਂ ਸਮੇਂ ਸਮੇਂ ਤੇ ਪਿੰਡ ਦੀ ਸਾਫ ਸਫਾਈ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਮੌਕੇ ਸਰਪੰਚ ਸਵਰਨ ਸਿੰਘ, ਸ.ਬਚਨ ਸਿੰਘ ਰਿਟਾਇਰਡ ਡੀ.ਐਸ.ਪੀ., ਸ.ਬਲਬੀਰ ਸਿੰਘ, ਸ.ਗੁਰਿਦਆਲ ਸਿੰਘ ਪ੍ਰਧਾਨ, ਸ.ਨਿਰਮਲ ਸਿੰਘ, ਸ.ਸੁਖਦੇਵ ਸਿੰਘ, ਸ.ਸੁਖਪ੍ਰੀਤ ਸਿੰਘ, ਸ.ਇੰਦਰਜੀਤ ਸਿੰਘ, ਸ.ਹਰਪ੍ਰੀਤ ਸਿੰਘ, ਸ.ਹਰਮਿੰਦਰ ਸਿੰਘ, ਸ.ਹਰਜੀਤ ਸਿੰਘ ਅਤੇ ਸ. ਕਰਨੈਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।