ਨੇਕ ਨਿਮਾਂਣੇ ਸ਼ੇਰਗਿੱਲ ਦੀ ਕਲਮ ਨੇ ਸੱਚ ਹੀ ਕਹਿਣਾ, ਨਾਂ ਮਜਲੂਮ ਤੇ ਜੁਲਮ ਕਰੇਂਦੀ ਤੇ ਨਾਂ ਮਜਲੂਮ ਨਾ ਖਹਿਣਾਂ।

24

nek

ਕੲੀ ਦੇਖੇ ਮੈਂ ਰਾਜੇ ਰਾਣੇ ਧਨ ਦਾ ਪਤਾ ਨੲੀ ਚੱਲਦਾ,

ਜੋ ਮੁਰਸਦ ਦਾ ਲਿਖਿਅਾ ਹੁੰਦਾ ਕਦੇ ਨੲੀ ਸੱਜਣੋ ਟਲਦਾ,

ਰੋਟੀ ਤੋਂ ਕੲੀ ਤੰਗ ਤੰਗ ਵੲੀ ਰੰਗ ਮੌਲਾ ਦੇ ਰੰਗ ਰੰਗ..

ਹਰ ਕੋੲੀ ਚਾਹੁੰਦਾ ਦੁਨੀਅਾ ਦੇ ਵਿਚ ਅਮਨ ਸ਼ਾਂਤੀ ਹੋਵੇ,

ਬਿੰਨਾਂ ਖੌਫ ਸਭ ਘੁੰਮਣ ਧੀਅਾਂ ਸੁੱਖ ਦੀ ਨੀਂਦਰ ਸੌਂਵੇ,

ਬੁਰਾ ਵਕਤ ਜਦ ਚਲਦਾ ਸੱਜਣੋਂ ਲੱਗ ਜਾਦੀ ਫਿਰ ਜੰਗ,

ਰੰਗ ਮੌਲਾ ਦੇ ਰੰਗ ਰੰਗ..

ਗੁਰੂ ਪੀਰ ਤੇ ਮੌਲਾ ਠਾਕੁਰ ਸਾਡੇ ਨੇ ਸਭ ਸਾਂਝੇ ,

ਵੈਰ ਵਿਰੋਧ ਨੂੰ ਕੱਢ ਕੇ ਸੱਜਣੋਂ ਦਿਲਾਂ ਚ ਫੇਰੀੲੇ ਮਾਂਝੇ,

ੲੇਹੋ ਤਾਂ ਸਾਡੀ ਮੰਗ ਮੰਗ ਵੲੀ ਰੰਗ ਮੌਲਾ ਦੇ ਰੰਗ ਰੰਗ..

ਨੇਕ ਨਿਮਾਂਣੇ ਸ਼ੇਰਗਿੱਲ ਦੀ ਕਲਮ ਨੇ ਸੱਚ ਹੀ ਕਹਿਣਾਂ,

ਨਾਂ ਮਜਲੂਮ ਤੇ ਜੁਲਮ ਕਰੇਂਦੀ ਤੇ ਨਾਂ ਮਜਲੂਮ ਨਾ ਖਹਿਣਾਂ,

ਕੰਮਕਾਰ ਜਦ ਕਰੇ ਨਾਂ ਕੋੲੀ ਤਾਂ ਭੁਜ ਦੀ ੳੁਥੇ ਭੰਗ,

ਰੰਗ ਮੌਲਾ ਦੇ ਰੰਗ ਰੰਗ ਵੲੀ ਰੰਗ ਮੌਲਾ ਦੇ ਰੰਗ,

 -ਨੇਕ ਨਿਮਾਣਾਂ ਸ਼ੇਰਗਿੱਲ ਮੋਬਾੲਿਲ :

0097470234426