Home / ਤਾਜ਼ਾ ਖਬਰਾਂ / ਠੱਟਾ ਨਵਾਂ / ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ

ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ

dfyufਨਹਿਰੂ ਯੁਵਾ ਕੇਂਦਰ ਕਪੂਰਥਲਾ ਦੇ ਕੋਆਰਡੀਨੇਟਰ ਬਿਕਰਮ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਏ. ਡੀ. ਪੀ. ਓ ਸ਼ਾਮ ਸਿੰਘ ਦੀ ਅਗਵਾਈ ਵਿਚ ਬਲਾਕ ਇੰਚਾਰਜ ਗੁਰਸੇਵਕ ਸਿੰਘ ਧੰਜੂ ਅਤੇ ਗੁਰਮੁੱਖ ਸਿੰਘ ਵੱਲੋਂ ਸਥਾਨਕ ਕਲੱਬਾਂ ਦੇ ਸਹਿਯੋਗ ਨਾਲ ਜਨਤਾ ਨੂੰ ਨਸ਼ਿਆਂ ਵਿਰੁੱਧ ਜਾਗਰਿਤ ਕਰਨ ਵਾਸਤੇ ਪਿੰਡ ਦੰਦੂਪੁਰ, ਠੱਟਾ ਪੁਰਾਣਾ, ਠੱਟਾ ਨਵਾਂ ਅਤੇ ਟਿੱਬਾ ਵਿਚ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ। ਇਸ ਮੌਕੇ ਨਹਿਰੂ ਯੁਵਕ ਸੇਵਾਵਾਂ ਜ਼ਿਲ੍ਹਾ ਕਪੂਰਥਲਾ ਦੇ ਨੌਜਵਾਨਾਂ ਨੇ ‘ਨਸ਼ਾ ਇਕ ਕੋਹੜ’ ਹੈ ਨੁੱਕੜ ਨਾਟਕ ਖੇਡਿਆ, ਜਿਸਨੂੰ ਜਨਤਾ ਨੇ ਬੇਹੱਦ ਪਸੰਦ ਕੀਤਾ। ਵੱਖ-ਵੱਖ ਪਿੰਡਾਂ ਵਿਚ ਕੱਢੀਆਂ ਰੈਲੀਆਂ ਮੌਕੇ ਨੌਜਵਾਨਾਂ ਪਾਸੋਂ ਲਿਖਤੀ ਪ੍ਰਣ ਵੀ ਲਿਆ ਗਿਆ ਕਿ ਜੀਵਨ ਵਿਚ ਕਦੇ ਵੀ ਨਸ਼ੇ ਦੀ ਵਰਤੋਂ ਨਹੀਂ ਕਰਨਗੇ। ਇਸ ਮੌਕੇ ਗੁਰਦਿਆਲ ਸਿੰਘ ਪ੍ਰਧਾਨ ਬਾਬਾ ਬੀਰ ਸਿੰਘ ਸਪੋਰਟਸ ਕਲੱਬ, ਸੁਖਵਿੰਦਰ ਸਿੰਘ ਮੁੱਤੀ, ਜੋਗਾ ਸਿੰਘ, ਨਿਰਮਲ ਸਿੰਘ ਖਿੰਡਾ, ਸਾਧੂ ਸਿੰਘ ਸਰਪੰਚ ਨਵਾਂ ਠੱਟਾ, ਜੀਤ ਸਿੰਘ ਮੋਮੀ ਐਡਵੋਕੇਟ, ਮਾਸਟਰ ਗੁਰਬਚਨ ਸਿੰਘ ਅਮਰਕੋਟ, ਬਲਕਾਰ ਸਿੰਘ, ਇੰਦਰਜੀਤ ਸਿੰਘ, ਮਾਸਟਰ ਮਹਿੰਗਾ ਸਿੰਘ, ਸਵਰਨ ਸਿੰਘ, ਜੋਗਿੰਦਰ ਸਿੰਘ ਸਰਪੰਚ ਤੇ ਵੱਡੀ ਗਿਣਤੀ ਵਿਚ ਨੌਜਵਾਨ ਤੇ ਨਗਰ ਨਿਵਾਸੀ ਹਾਜ਼ਰ ਸਨ।

About admin thatta

Comments are closed.

Scroll To Top
error: