ਧੁੱਸੀ ਬੰਨ੍ਹ ‘ਤੇ 10 ਕਿੱਲੋਮੀਟਰ ਸੜਕ ਦਾ ਨਿਰਮਾਣ ਹੋਵੇਗਾ-ਅਕਾਲੀ ਆਗੂ *

10

ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ ਜਿਨ੍ਹਾਂ ਸਮੁੱਚੇ ਇਲਾਕੇ ਦਾ ਬਿਨਾਂ ਭਿੰਨ ਭੇਦ ਦੇ ਵਿਕਾਸ ਕੀਤਾ ਤੇ ਖਾਸ ਕਰਕੇ ਇਸ ਇਲਾਕੇ ਵਿਚ ਜੋ ਸੜਕਾਂ ਦਾ ਜਾਲ ਵਿਛਾਇਆ ਹੈ, ਸ਼ਾਇਦ ਹੀ ਲੋਕ ਭੁੱਲ ਸਕਣ। ਉਕਤ ਵਿਚਾਰ ਅੱਜ ਪਿੰਡ ਤਲਵੰਡੀ ਚੌਧਰੀਆਂ ਵਿਖੇ ਸਰਪੰਚ ਹਰਜਿੰਦਰ ਸਿੰਘ ਘੁੰਮਣ ਨੇ ਇਕ ਅਕਾਲੀ ਵਰਕਰਾਂ ਦੀ ਮੀਟਿੰਗ ‘ਚ ਪ੍ਰਗਟ ਕੀਤੇ। ਇਸ ਮੌਕੇ ਘੁੰਮਣ ਨੇ ਦੱਸਿਆ ਕਿ ਡਾ: ਉਪਿੰਦਰਜੀਤ ਕੌਰ ਦੇ ਯਤਨਾਂ ਸਦਕਾ ਇਲਾਕੇ ਦੇ ਅਕਾਲੀ ਆਗੂਆਂ ਦੇ ਵਾਰ-ਵਾਰ ਜ਼ੋਰ ਪਾਉਣ ‘ਤੇ ਪਿੰਡ ਚੌਧਰੀ ਵਾਲ ਤੇ ਸ਼ੇਰਪੁਰ ਡੋਗਰਾਂ ਸਰਪੰਚ ਸੁਖਵਿੰਦਰ ਸਿੰਘ ਜੌਹਲ ਦੇ ਡੇਰੇ ਤੋਂ ਪਿੰਡ ਬਾਜਾਂ ਤੱਕ 10 ਕਿਲੋਮੀਟਰ ਲੰਮੀ ਸੜਕ ਨਵੇਂ ਬਣੇ ਐਡਵਾਂਸ ਬੰਨ੍ਹ ਉੱਪਰ ਬਣਾਈ ਜਾ ਰਹੀ ਹੈ। ਇਸ ਸੜਕ ਲਈ ਮਨਜ਼ੂਰ ਕੀਤੀ 2.33 ਕਰੋੜ ਦੀ ਰਕਮ ਪੁੱਜ ਗਈ ਹੈ ਤੇ ਕੁੱਝ ਹੀ ਦਿਨਾਂ ਵਿਚ ਸੜਕ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਮੌਕੇ ਹਰਭਜਨ ਸਿੰਘ ਘੁੰਮਣ, ਜਥੇਦਾਰ ਮੋਹਣ ਸਿੰਘ, ਅਰਵਿੰਦਰ ਸਿੰਘ ਸੰਧੂ, ਜਥੇਦਾਰ ਮਹਿੰਗਾ ਸਿੰਘ, ਬਲਵਿੰਦਰ ਸਿੰਘ ਤੁੜ, ਬਲਜੀਤ ਸਿੰਘ, ਪ੍ਰਮੋਦ ਪੱਪੂ ਸ਼ਾਹ, ਜਸਵਿੰਦਰ ਸਿੰਘ ਜੋਸਣ, ਬਲਬੀਰ ਸਿੰਘ ਮਸੀਤਾਂ, ਜਗੀਰ ਸਿੰਘ ਨੰਬਰਦਾਰ, ਜਗੀਰ ਸਿੰਘ ਨੰਬਰਦਾਰ, ਜਗੀਰ ਸਿੰਘ ਲੰਬੜ ਉਪ ਚੇਅਰਮੈਨ, ਹਰਦਿਆਲ ਸਿੰਘ ਨਿਹਾਲਾ, ਕਾਲਾ ਜੱਟ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।