ਧੀ ਕੁੱਖ ਵਿੱਚ ਕਤਲ ਕਰਾਕੇ ਦੋਹਤਾ ਕਿੱਥੋਂ ਪਾਓਗੇ, ਧੀ ਕੁੱਖ ਵਿੱਚ ਕਤਲ ਕਰਾਕੇ ਪੋਤਾ ਕਿੱਥੋਂ ਪਾਓਗੇ-ਬਿੰਦਰ ਕੋਲੀਆਂਵਾਲ ਵਾਲਾ

9

1

ਪੁੱਤਰ ਪੁੱਤਰ ਸਦਾ ਰਹਿੰਦੇ ਕਰਦੇ, ਧੀਆਂ ਨੂੰ ਵੇਖ ਨਾ ਜਰਦੇ,
ਕੀਤੇ ਪਾਪਾਂ ਦਾ ਮੁੱਲ ਇਸੇ ਜੱਗ ਤੇ ਤਾਰੋਗੇ,
ਧੀ ਕੁੱਖ ਵਿੱਚ ਕਤਲ ਕਰਾਕੇ ਦੋਹਤਾ ਕਿੱਥੋਂ ਪਾਓਗੇ,
ਧੀ ਕੁੱਖ ਵਿੱਚ ਕਤਲ ਕਰਾਕੇ ਪੋਤਾ ਕਿੱਥੋਂ ਪਾਓਗੇ।
—————-
ਜਿਹੜੇ ਕਹਿਰ ਕਮਾਉਂਦੇ ਉਹ ਵੀ ਧੀਆਂ ਦੇ ਜਾਏ ਨੇ,
ਇਹ ਤਾਂ ਭਰਮ ਦਿਲ ਦਾ, ਵੰਸ਼ ਪੁੱਤਰਾ ਦੇ ਛਾਏ ਨੇ,
ਜੜ੍ਹ ਹੀ ਪੁੱਟ ‘ਤੀ ਬੂਟੇ ਦੀ ਫੁੱਲ ਕਿਵੇਂ ਮਹਿਕਾਓਗੇ,
ਧੀ ਕੁੱਖ ਵਿੱਚ ਕਤਲ ਕਰਾਕੇ ਦੋਹਤਾ ਕਿੱਥੋਂ ਪਾਓਗੇ,
ਧੀ ਕੁੱਖ ਵਿੱਚ ਕਤਲ ਕਰਾਕੇ ਦੋਹਤਾ ਕਿੱਥੋਂ ਪਾਓਗੇ।
——————————-
ਸੱਚੀਂ ਪੁੱਤਰਾਂ ਨਾਲੋ ਜਿਆਦਾ ਧੀਆਂ ਮੋਹ ਲੈਂਦੀਆਂ ਨੇ,
ਫਿਰ ਵੀ ਸਾਰੀ ਉਮਰ ਏਹ ਪਰਾਈਆਂ ਰਹਿੰਦੀਆਂ ਨੇ,
ਆਪਣੇ ਦਿਲ ਦਾ ਟੁੱਕੜਾ ਏ ਸੱਚ ਕਿਵੇਂ ਅਪਣਾਓਗੇ,
ਧੀ ਕੁੱਖ ਵਿੱਚ ਕਤਲ ਕਰਾਕੇ ਦੋਹਤਾ ਕਿੱਥੋਂ ਪਾਓਗੇ,
ਧੀ ਕੁੱਖ ਵਿੱਚ ਕਤਲ ਕਰਾਕੇ ਦੋਹਤਾ ਕਿੱਥੋਂ ਪਾਓਗੇ।
——————————-
ਜੋ ਨੰਨੀ ਛਾਂ ਦਾ ਮਤਲਬ ਸਮਝੇ ਇਹਤੋਂ ਨਾ ਰਹਿੰਦੇ ਵਾਂਝੇ,
ਕੋਲੀਆਂ ਵਾਲ ਵਾਲੇ ਦੇ ਇਹਦੇ ਨਾਲ ਨੇ ਦੁੱਖ ਸੁੱਖ ਸਾਂਝੇ,
ਰਿਸ਼ਤੇ ਨਾਤੇ ਇਹਦੇ ਨਾਲ ਬਿੰਦਰਾ ਜੱਗ ਜਨਨੀ ਕਿਵੇਂ ਭੁਲਾਓਗੇ,
ਧੀ ਕੁੱਖ ਵਿੱਚ ਕਤਲ ਕਰਾਕੇ ਦੋਹਤਾ ਕਿੱਥੋਂ ਪਾਓਗੇ।
ਧੀ ਕੁੱਖ ਵਿੱਚ ਕਤਲ ਕਰਾਕੇ ਪੋਤਾ ਕਿੱਥੋਂ ਪਾਓਗੇ।
ਬਿੰਦਰ ਕੋਲੀਆਂਵਾਲ ਵਾਲਾ
00393279435236