ਧਾਰਮਿਕ ਫ਼ਿਲਮਾਂ ਦਿਖਾਈਆਂ ਜਾਣਗੀਆਂ *

10

ਜਲੰਧਰ ਦੂਰਦਰਸ਼ਨ ਦੇ ਪ੍ਰਸਿੱਧ ਅਦਾਕਾਰ ਸ੍ਰੀ ਸੁਖਬੀਰ ਸਿੰਘ ਵੱਲੋਂ ਬਣਾਈਆਂ ਧਾਰਮਿਕ ਫ਼ਿਲਮਾਂ ਵੱਖ ਵੱਖ ਪਿੰਡਾਂ ਵਿਚ ਦਿਖਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਸਿੱਧ ਅਦਾਕਾਰ ਸੁਖਬੀਰ ਸਿੰਘ ਅਤੇ ਸੁਰਿੰਦਰ ਸਿੰਘ ਟਿੱਬਾ ਨੇ ਦੱਸਿਆ ਕਿ ਧਾਰਮਿਕ ਫਿਲਮਾਂ ਗੁਰੂ ਲਾਧੋ ਰੇ ਅਤੇ ਰਹਿਣੀ ਰਹੇ ਸੋਈ ਸਿੱਖ ਮੇਰਾ 11 ਸਤੰਬਰ ਨੂੰ ਮੁਹੱਬਲੀਪੁਰ ਦੇ ਗੁਰਦੁਆਰਾ ਸਾਹਿਬ, 12 ਨੂੰ ਅਮਰਕੋਟ ਅਤੇ 13 ਨੂੰ ਟਿੱਬਾ ਪਿੰਡ ਵਿਚ ਦਿਖਾਈਆਂ ਜਾਣਗੀਆਂ। ਸਿੱਖ ਬੱਚਿਆਂ ਨੂੰ ਆਪਣੇ ਵਿਰਸੇ ਅਤੇ ਧਰਮ ਨਾਲ ਜੋੜਨ ਦੇ ਉਪਰਾਲੇ ਵਜੋਂ ਇਨ੍ਹਾਂ ਫ਼ਿਲਮਾਂ ਦਾ ਨਿਰਮਾਣ ਕੀਤਾ ਗਿਆ ਹੈ।