Home / ਉੱਭਰਦੀਆਂ ਕਲਮਾਂ / ਪਰਮਿੰਦਰ ਸਿੰਘ ਚਾਨਾ / ਦੁਨੀਆਂ ਦਾਰੀ ਦੇਖ ਕੇ ਸਿੱਖੋ ਹੱਕ ਦੇ ਜ਼ੋਰ ਨਾਲ ਲੜਨਾ, ਕਦਮਾ-ਕੀਮਤਾਂ ਦਾ ਪਤਾ ਨਹੀ ਰੱਖੋ ਮੰਜ਼ਿਲ ਹਾਸਲ ਕਰਨਾ-ਪਰਮਿੰਦਰ ਸਿੰਘ ਚਾਨਾ

ਦੁਨੀਆਂ ਦਾਰੀ ਦੇਖ ਕੇ ਸਿੱਖੋ ਹੱਕ ਦੇ ਜ਼ੋਰ ਨਾਲ ਲੜਨਾ, ਕਦਮਾ-ਕੀਮਤਾਂ ਦਾ ਪਤਾ ਨਹੀ ਰੱਖੋ ਮੰਜ਼ਿਲ ਹਾਸਲ ਕਰਨਾ-ਪਰਮਿੰਦਰ ਸਿੰਘ ਚਾਨਾ

10581617_745106235549118_262123741_n

ਦੁਨੀਆਂ ਦਾਰੀ ਦੇਖ ਕੇ ਸਿੱਖੋ ਹੱਕ ਦੇ ਜ਼ੋਰ ਨਾਲ ਲੜਨਾ,
ਕਦਮਾ-ਕੀਮਤਾਂ ਦਾ ਪਤਾ ਨਹੀ ਰੱਖੋ ਮੰਜ਼ਿਲ ਹਾਸਲ ਕਰਨਾ,
ਇਨਸਾਨ ਦੀ ਜੂਣ ਬਣਾ ਕੇ ਰੱਬ ਨੇ ਪਿਆਰ ਤਾਂ ਬਹੁਤਾ ਕਰਨਾ,
ਇਨਸਾਨ ਦੀ ਬੁੱਧੀ ਭ੍ਰਿਸ਼ਟ ਨੂੰ ਪੈਸੇ ਦੀ ਭੁੱਖ ਦੇ ਨਾਂਵੇ ਕਰਨਾ,
ਦੁਨੀਆਂ ਦਾਰੀ ਦੇਖ ਕੇ ਸਿੱਖੋ ਹੱਕ ਦੇ ਜੋਰ ਨਾਲ ਲੜਨਾ।
ਬਖਸ਼ੇ ਗੁਣ ਬਹੁਤੇ ਦਾਤੇ ਨੇ ਬੱਸ ਚੰਗੇ ਦਾ ਪਿੱਛਾ ਕਰਨਾ,
ਬੁਰੇ ਲੋਕਾਂ ਤੋ ਬਚ ਕੇ ਹੀ ਬੁਰਿਆਈ ਦਾ ਅੰਤ ਵੀ ਕਰਨਾ,
ਇਨਸਾਨ ਦੀ ਖੇਡ ਨਿਰਾਲੀ ਇੱਕ ਹਾਰ ਦੇ ਨਾਲ ਨਹੀ ਹਰਨਾ,
ਦੁਨੀਆਂ ਦਾਰੀ ਦੇਖ ਕੇ ਸਿੱਖੋ ਹੱਕ ਦੇ ਜੋਰ ਨਾਲ ਲੜਨਾ।
ਮਾਂ-ਬਾਪ ਹੈ ਸਭ ਜੀਵ-ਜੰਤੂਆਂ ਵਿੱਚ ਸਮਝੋ ਕਦਰ ਤਾਂ ਕਰਨਾ,
ਸਭ ਤੁਰੇ ਫਿਰਦੇ ਨੇ ਰੋਟੀ ਦੇ ਲਈ ਰੋਟੀ ਦੀ ਭੁੱਖ ਤੋ ਨਾ ਮਰਨਾ,
ਰਿਸ਼ਤੇ ਸਭ ਦੇ ਅਨੋਖੇ ਹੀ ਨੇ ਮੁਸ਼ਕਿਲ ਵੇਲੇ ਸਾਥ ਤਾਂ ਫੜਨਾ,
ਦੁਨੀਆਂ ਦਾਰੀ ਦੇਖ ਕੇ ਸਿੱਖੋ ਹੱਕ ਦੇ ਜੋਰ ਨਾਲ ਲੜਨਾ।
ਹਰ ਪ੍ਰਾਣੀ ਦੀ ਬਣਤਰ ਅਨੋਖੀ ਵਿਚਾਰ ਉਹਦਾ ਵੀ ਕਰਨਾ,
ਪੈਸੇ ਨਾਲ ਨਹੀ ਮੁੱਲ ਪੈਂਦੇ ਨੇ ਫਿਰ ਕਿਉ ਬੋਲੀ ਦੀ ਗੱਲ ਵੀ ਕਰਨਾ,
ਪਰਮਿੰਦਰ ਸਭ ਇਹ ਲਿਖਦਾ ਜਾਂਦਾ ਬੱਸ ਪੇਰ ਪਿੱਛੇ ਨਹੀ ਕਰਨਾ,
ਦੁਨੀਆਂ ਦਾਰੀ ਦੇਖ ਕੇ ਸਿੱਖੋ ਹੱਕ ਦੇ ਜੋਰ ਨਾਲ ਲੜਨਾ।

-ਪਰਮਿੰਦਰ ਸਿੰਘ ਚਾਨਾ

8427272757

About thatta

Comments are closed.

Scroll To Top
error: