ਦੀ ਪੰਜਾਬ ਇੰਸਟੀਚਿਊਟ ਆਫ ਕੋਆਪ੍ਰੇਟਿਵ ਟ੍ਰੇਨਿੰਗ ਲਿਮਿਟਡ ਚੰਡੀਗੜ੍ਹ ਦੀ ਟੀਮ ਵੱਲੋਂ ਕੋਆਪ੍ਰੇਟਿਵ ਸੁਸਾਇਟੀ ਠੱਟਾ ਦਾ ਦੌਰਾ

16

ਅੱਜ ਸਭਾ ਠੱਟਾ ਦਾ ਵਿਜਿਟ ਕਰਨ ਲਈ ਸ੍ਰੀ ਅਮਰਪਾਲ ਸਿੰਘ ਸਿੰਘ ਭੁੱਲਰ ਫਕੈਲਟੀ ਮੈਂਬਰ ਅਤੇ ਕੋਰਸ ਕੋਆਰਡੀਨੇਟਰ ‘ਦੀ ਪੰਜਾਬ ਇੰਸਟੀਚਿਊਟ ਆਫ ਕੋਆਪਰੇਟਿਵ ਟਰੇਨਿੰਗ ਲਿਮਿਟਡ ਚੰਡੀਗੜ੍ਹ’ ਦੀ ਅਗਵਾਈ ਵਿਚ ਇੱਕ ਟਰੇਨੀਆਂ ਦਾ ਗਰੁੱਪ ਆਇਆ ਜਿਸ ਵਿਚ 4 ਸਹਾਇਕ ਰਜਿਸਟਰਾਰ, 5 ਇੰਸਪੈਕਟਰ, 5 ਆਡਿਟ ਇੰਸਪੈਕਟਰ ਅਤੇ ਸਕੱਤਰ ਸ਼ਾਮਲ ਸਨ। ਇਹ ਸਾਰੇ ਪਟਿਆਲਾ ਡਵਿਜਨ ਨਾਲ ਸਬੰਧਤ ਸਨ। ਇਹਨਾਂ ਆਏ ਅਧਿਕਾਰੀਆਂ ਨੂੰ ਸਭਾ ਸਕੱਤਰ ਸ੍ਰੀ ਊਧਮ ਸਿੰਘ ਨੇ ਸਭਾ ਦੀਆਂ ਪ੍ਰਾਪਤੀਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਸਭਾ ਦੇ ਕੀਤੇ ਜਾਂਦੇ ਕੰਮਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਸਬੰਧੀ ਜਾਣਕਾਰੀ ਦਿੱਤੀ। ਸਭਾ ਸਕੱਤਰ ਨੇ ਦੱਸਿਆ ਕਿ ਬੈਂਕ ਦੇ ਕਰਜੇ ਦੀ ਵਸੂਲੀ ਹਰ ਸਾਲ 100 % ਹੁੰਦੀ ਹੈ ਅਤੇ ਮੈਂਬਰਾਂ ਦੀ ਵਸੂਲੀ ਹਰ ਫਸਲ ਤੇ 92-95% ਹੁੰਦੀ ਹੈ। ਸਭਾ ਦੀਆ ਭਵਿੱਖ ਦੀਆ ਯੋਜਨਾਵਾਂ ਵਿੱਚ: 1. ਰਸੋਈ ਗੈਸ ਦੀ ਏਜੰਸੀ 2. ਵੈਸਟਰਨ ਯੁਨੀਅਨ 3. ਸਰਵਿਸ ਸਟੇਸ਼ਨ 4. ਸਿਲਾਈ ਕਢਾਈ ਟ੍ਰੇਨਿੰਗ ਸੈਂਟਰ ਖੋਲ੍ਹਣਾ ਸ਼ਾਮਿਲ ਹੈ। ਇਸ ਮੌਕੇ ਮੇਜਰ ਸਿੰਘ ਏ.ਆਰ ਖੁਮਾਣੋ, ਸੁਰਜੀਤ ਸਿੰਘ ਏ.ਆਰ. ਸਮਰਾਲਾ, ਦਰਸ਼ਨ ਸਿੰਘ ਏ.ਆਰ. ਮੂਨਕ, ਕਰਨੈਲ ਸਿੰਘ ਏ.ਆਰ. ਰੋਪੜ,ਅਮਰੀਕ ਸਿੰਘ ਇੰਸਪੈਕਟਰ ਮੋਹਾਲੀ, ਭਾਨ ਸਿੰਘ ਨਿਰੀਖਕ ਫਤਹਿਗੜ੍ਹ ਸਾਹਿਬ, ਰਮਨ ਕੁਮਾਰ ਨਿਰੀਖਕ ਖੰਨਾ, ਹਰਜੀਤ ਸਿੰਘ ਨਿਰੀਖਕ ਖਰੜ, ਗੁਰਨਾਮ ਸਿੰਘ ਇੰਸਪੈਕਟਰ ਆਡਿਟ ਚਮਕੌਰ ਸਾਹਿਬ, ਬਲਜੀਤ ਸਿੰਘ ਆਡੀਟਰ ਬਾਦਸ਼ਾਹਪੁਰ, ਅੰਮਿ੍ਤ ਸਿੰਘ ਇੰਸਪੈਕਟਰ ਟੋਡਰਵਾਲ, ਕਰਮਜੀਤ ਸਿੰਘ ਐਡੀਟਰ ਸੁਨਾਮ, ਬਿਕਰਮਜੀਤ ਸਿੰਘ ਮੈਨੇਜਰ ਡੀ.ਸੀ.ਐਚ. ਕਪੂਰਥਲਾ, ਗੁਰਦੀਪ ਸਿੰਘ ਸੈਕਟਰੀ ਟਿੱਬਾ, ਭਾਨ ਸਿੰਘ ਸੈਕਟਰੀ ਭੋਲੇ ਮਾਜਰਾ, ਜਸਵਿੰਦਰ ਸਿੰਘ ਐਡੀਟਰ ਰੁਸੀ ਪਠਾਣਾ, ਭੁਪੇਸ਼ ਢੰਡ ਐਡੀਟਰ ਜਰਗ ਐਫ.ਪੀ., ਪ੍ਰੀਤਮ ਸਿੰਘ ਨਿਰੀਖਕ ਟਿੱਬਾ, ਪਰਮਜੀਤ ਸਿੰਘ ਏ.ਆਰ. ਸੁਲਤਾਨਪੁਰ ਲੋਧੀ, ਮਨਿੰਦਰ ਸਿੰਘ ਸੈਕਟਰੀ ਬਿਧੀਪੁਰ, ਗੁਰਦੀਪ ਸਿੰਘ ਪ੍ਰਧਾਨ, ਬਚਨ ਸਿੰਗ ਮੀਤ ਪ੍ਰਧਾਨ, ਸੁਰਿੰਦਰਜੀਤ ਸਿੰਘ, ਨਰੰਜਣ ਸਿੰਘ, ਗੁਰਮੇਲ ਸਿੰਘ, ਬਲਦੇਵ ਸਿੰਘ, ਜੀਤ ਸਿੰਘ, ਗੁਰਦੇਵ ਸਿੰਘ, ਗੁਰਚਰਨ ਸਿੰਘ ਸਾਰੇ ਕਮੇਟੀ ਮੈਂਬਰ, ਰਤਨ ਸਿੰਘ ਕੈਸ਼ੀਅਰ, ਹਰਮਿੰਦਰ ਸਿੰਘ ਸੇਲਜਮੈਨ, ਜਗੀਰ ਸਿੰਘ ਸੇਲਜਮੈਨ ਹਾਜਰ ਸਨ। ਸ੍ਰੀ ਮੇਜਰ ਸਿੰਘ ਏ.ਆਰ. ਖੁਮਾਣੋ ਨੇ ਆਏ ਗਰੁੱਪ ਵੱਲੋਂ ਆਪਣੇ ਵਿਚਾਰ ਰੱਖੇ। ਸ੍ਰੀ ਸੁਰਿੰਦਰਜੀਤ ਸਿੰਘ ਕਮੇਟੀ ਮੈਂਬਰ ਨੇ ਆਏ ਸੱਜਣਾਂ ਦਾ ਧੰਨਵਾਦ ਕੀਤਾ।